ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਪੋਰਟਸ ਕਲੱਬ ਵੱਲੋਂ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਨਨਕਾਣਾ ਸਾਹਿਬ ਜੀ ਦੇ ਸਿੰਘਾਂ ਸ਼ਹੀਦਾਂ ਨੂੰ ਸਮਰਪਿਤ ਪੰਜਵਾਂ ਹਾਕੀ ਟੂਰਨਾਮੈਂਟ 27- 28 ਫਰਵਰੀ ਅਤੇ 1-2 ਮਾਰਚ ਨੂੰ ਪਿੰਡ ਧੁਦਿਆਲ ਜ਼ਿਲ੍ਹਾ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਟੂਰਨਾਮੈਂਟ ਦੀ ਜਾਣਕਾਰੀ ਦਿੰਦਿਆਂ ਕੁਲਵੰਤ ਯੂਕੇ , ਪ੍ਰਧਾਨ ਅਵਤਾਰ ਸਿੰਘ ਅਤੇ ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਵੱਧ ਤੋਂ ਵੱਧ ਟੀਮਾਂ ਸ਼ਿਰਕਤ ਕਰਨ ਤੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣ । ਇਨਾਮਾਂ ਦਾ ਬੇਰਵਾ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਅੰਡਰ 14 ਸਾਲ ਜੇਤੂ ਟੀਮ ਪਹਿਲਾਂ ਇਨਾਮ 7100 ਨਾਲ ਟਰਾਫੀ ਅਤੇ ਦੂਸਰਾ ਇਨਾਮ 5100 ਨਾਲ ਟਰਾਫੀ ਦਿੱਤੀ ਜਾਵੇਗੀ। ਓਪਨ ਪਿੰਡ ਪੱਧਰ ਵਿੱਚ ਪਹਿਲਾ ਇਨਾਮ 11 ਹਜ਼ਾਰ ਨਾਲ ਟਰਾਫੀ ਅਤੇ ਦੂਸਰਾ ਨਾਮ 9000 ਨਾਲ ਟਰਾਫੀ ਦਿੱਤਾ ਜਾਵੇਗਾ। 45 ਸਾਲ ਓਪਨ ਮੈਚ ਦੀ ਜੇਤੂ ਟੀਮ ਨੂੰ 21 ਹਜ਼ਾਰ ਅਤੇ ਟਰਾਫੀ ਨਾਲ ਸਨਮਾਨਿਆ ਜਾਵੇਗਾ ਜਦ ਕਿ ਦੂਸਰਾ ਇਨਾਮ 15000 ਦੇ ਨਾਲ ਟਰਾਫੀ ਦੇ ਕੇ ਟੀਮ ਦਾ ਸਨਮਾਨ ਕੀਤਾ ਜਾਵੇਗਾ। ਟੂਰਨਾਮੈਂਟ ਲਈ ਐਨ ਆਰ ਆਈ ਵੀਰਾਂ ਅਤੇ ਗ੍ਰਾਮ ਪੰਚਾਇਤ ਤੋਂ ਇਲਾਵਾ ਸਮੂਹ ਨਗਰ ਨਿਵਾਸੀਆਂ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧਕਾਂ ਨੇ ਧੰਨਵਾਦ ਕੀਤਾ ਹੈ। ਜੋ ਹਰ ਵਰ੍ਹੇ ਇਸ ਟੂਰਨਾਮੈਂਟ ਨੂੰ ਕਰਵਾਕੇ ਨੌਜਵਾਨਾਂ ਵਿੱਚ ਖੇਡ ਚੇਤਨਾ ਪੈਦਾ ਕਰਦੇ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj