ਅਸਾਮ ਵਿੱਚ ਸੋਸ਼ਲ ਮੀਡੀਆ ’ਤੇ ਤਾਲਿਬਾਨ ਦੀ ਹਮਾਇਤ ਕਰਨ ਵਾਲੇ 14 ਵਿਅਕਤੀ ਗ੍ਰਿਫ਼ਤਾਰ

ਗੁਹਾਟੀ (ਸਮਾਜ ਵੀਕਲੀ):  ਅਫ਼ਗ਼ਾਨਿਸਤਾਨ ’ਤੇ ਕਾਬਜ਼ ਤਾਲਿਬਾਨੀ ਲੜਾਕਿਆਂ ਦੀ ਕਥਿਤ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਹਮਾਇਤ ਕਰਨ ਵਾਲੇ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਸਾਮ ਦੇ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ, ਆਈਟੀ ਐਕਟ ਤੇ ਸੀਆਰਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਨੇ ਗ੍ਰਿਫ਼ਤਾਰੀ ਦਾ ਅਮਲ ਸ਼ੁੱਕਰਵਾਰ ਰਾਤ ਨੂੰ ਸ਼ੁਰੂ ਕੀਤਾ ਸੀ ਤੇ ਇਨ੍ਹਾਂ ਨੂੰ ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਜਰਾਤ ਦੇ ਕੱਛ ’ਚ ਭੂਚਾਲ ਦੇ ਝਟਕੇ
Next articleਮਹਾਰਾਸ਼ਟਰ: ਪਰਮਬੀਰ ਸਿੰਘ ਖਿਲਾਫ਼ ਜਬਰੀ ਵਸੂਲੀ ਦਾ ਇਕ ਹੋਰ ਕੇਸ ਦਰਜ