HOME –ਫੀਫਾ ਵਰਲਡ ਕੱਪ 2026–

–ਫੀਫਾ ਵਰਲਡ ਕੱਪ 2026–

ਫੋਟੋ ਕੈਪਸ਼ਨ: ਫੀਫਾ ਵਰਲਡ ਕੱਪ ਦਾ ਇੱਕ ਲੋਗੋ

ਦੇਸ਼-ਵਿਆਪੀ ਟੂਰ:ਨਿਆਗਰਾ ਫਾਲਜ਼ ‘ਚ ਹੋਵੇਗਾ ਅੰਤਿਮ ਪੜਾਅ

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਫੀਫਾ ਵੱਲੋਂ 2026 ਵਰਲਡ ਕੱਪ ਦੇ ਜਸ਼ਨ ਮਨਾਉਣ ਲਈ ਕੈਨੇਡਾ ਭਰ ਵਿੱਚ ਇੱਕ ਵੱਡੇ ਪੱਧਰ ਦਾ ਦੇਸ਼-ਵਿਆਪੀ ਟੂਰ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸਦਾ ਅੰਤਿਮ ਪੜਾਅ ਜੁਲਾਈ ਮਹੀਨੇ ਵਿੱਚ ਨਿਆਗਰਾ ਫਾਲਜ਼ ‘ਚ ਹੋਵੇਗਾ। ਇਸ ਟੂਰ ਦੌਰਾਨ ਕੈਨੇਡਾ ਦੀਆਂ 34 ਕਮਿਊਨਿਟੀਆਂ ਵਿੱਚ ਖ਼ਾਸ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਰਾਹੀਂ ਫੁਟਬਾਲ ਪ੍ਰੇਮੀਆਂ ਵਿੱਚ ਵਰਲਡ ਕੱਪ ਲਈ ਉਤਸ਼ਾਹ ਪੈਦਾ ਕੀਤਾ ਜਾਵੇਗਾ। ਇਹ ਟੂਰ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਅਤੇ ਇਲਾਕਿਆਂ ਨੂੰ ਕਵਰ ਕਰੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਪਹਿਲ ਦਾ ਮਕਸਦ ਲੋਕਾਂ ਨੂੰ ਵਰਲਡ ਕੱਪ ਨਾਲ ਜੋੜਨਾ ਅਤੇ ਖੇਡਾਂ ਪ੍ਰਤੀ ਰੁਚੀ ਨੂੰ ਵਧਾਉਣਾ ਹੈ। ਟੂਰ ਦੌਰਾਨ ਵੱਖ-ਵੱਖ ਸੱਭਿਆਚਾਰਕ ਅਤੇ ਖੇਡ ਸਮਾਰੋਹ ਵੀ ਕਰਵਾਏ ਜਾਣਗੇ, ਜਿਸ ਨਾਲ ਹਰ ਉਮਰ ਦੇ ਲੋਕਾਂ ਨੂੰ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਜ਼ਿਕਰਯੋਗ ਹੈ ਕਿ 2026 ਦਾ ਫੀਫਾ ਵਰਲਡ ਕੱਪ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਜਾ ਰਿਹਾ ਹੈ, ਜਿਸ ਕਾਰਨ ਇਸ ਟੂਰ ਨੂੰ ਖਾਸ ਮਹੱਤਤਾ ਦਿੱਤੀ ਜਾ ਰਹੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਮਾਹਿਰਾਂ ਦਾ ਦਾਅਵਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਖੋਜ ਨੂੰ ਅੱਗੇ ਵਧਾਉਣ ਵਿੱਚ ਏਆਈ ਇੱਕ ਵੱਡੀ ਭੂਮਿਕਾ ਨਿਭਾਏਗਾ
Next articleਹਸਪਤਾਲ ਨੂੰ ਰਾਸ਼ੀ ਦਾਨ ਕਰਨ ਲਈ ਵੱਡੀ ਗਿਣਤੀ ਚ ਲੋਕਾਂ ਨੇ ਲਗਾਈ ਸਮੂਹਿਕ ਦੌੜ