ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ) – ਕੈਨੇਡਾ ਦੇ ਹੈਮਿਲਟਨ ਸ਼ਹਿਰ ਵਿੱਚ ਹੋਈ ਪ੍ਰਸਿੱਧ ‘ਅਰਾਊਂਡ ਦ ਬੇ’ ਦੌੜ ਦੌਰਾਨ ਮੀਂਹ ਦੇ ਬਾਵਜੂਦ ਕਰੀਬ 9,000 ਦੌੜਾਕਾਂ ਨੇ ਹਿੰਮਤ ਦਿਖਾਉਂਦਿਆਂ ਭਾਗ ਲਿਆ ਅਤੇ ਇੱਕ ਹਸਪਤਾਲ ਦੀ ਚੈਰਿਟੀ ਲਈ ਲਗਭਗ 4 ਲੱਖ 70 ਹਜ਼ਾਰ ਡਾਲਰ ਇਕੱਤਰ ਕਰਨ ਦਾ ਸਲਾਘਾਯੋਗ ਉਪਰਾਲਾ ਕੀਤਾ ਹੈ 132ਵੀਂ ਦੌੜ ਵਿੱਚ ਹਰ ਉਮਰ ਦੇ ਲੋਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਦੌੜ ਦੌਰਾਨ ਮੀਂਹ ਦੇ ਬਾਵਜੂਦ ਦੌੜਾਕਾਂ ਦੀ ਜ਼ਜ਼ਬੇ ਵਿੱਚ ਕੋਈ ਕਮੀ ਨਹੀਂ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਇਕੱਠੀ ਕੀਤੀ ਗਈ ਰਕਮ ਜੌਸਫ ਸੈਂਟ ਹੈਲਥਕੇਅਰ ਹੈਲਮਟਨ ਨੂੰ ਦਾਨ ਦਿੱਤੀ ਜਾਵੇਗੀ, ਜਿਸਦਾ ਇਸਤੇਮਾਲ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੀਤਾ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



