HOME ਫੀਫਾ ਵੱਲੋਂ ਆਫਸਾਈਡ ਨਿਯਮ ਦੇ ਨਵੇਂ ਟ੍ਰਾਇਲ ਸ਼ੁਰੂ

ਫੀਫਾ ਵੱਲੋਂ ਆਫਸਾਈਡ ਨਿਯਮ ਦੇ ਨਵੇਂ ਟ੍ਰਾਇਲ ਸ਼ੁਰੂ

ਫੋਟੋ ਕੈਪਸ਼ਨ: ਟ੍ਰਾਫੀ ਨਾਲ ਜਸ਼ਨ ਮਨਾਉਂਦੇ ਖਿਡਾਰੀ

ਵੈਨਕੂਵਰ,   (ਸਮਾਜ ਵੀਕਲੀ)   (ਮਲਕੀਤ ਸਿੰਘ) – ਫੀਫਾ ਵੱਲੋਂ ਆਫਸਾਈਡ ਨਿਯਮ ਵਿੱਚ ਵੱਡੇ ਬਦਲਾਅ ਦੇ ਪ੍ਰਸਤਾਵ ਨੂੰ ਹੁਣ ਕੈਨੇਡੀਅਨ ਪ੍ਰੀਮੀਅਰ ਲੀਗ ਵਿੱਚ ਟ੍ਰਾਇਲ ਦੇ ਤੌਰ ’ਤੇ ਲਾਗੂ ਕੀਤਾ ਜਾ ਰਿਹਾ ਹੈ ਪ੍ਰਾਪਤ ਜਾਣਕਾਰੀ ਮੁਤਾਬਕ ਲੀਗ ਦੀ ਸ਼ੁਰੂਆਤ ਸ਼ਨੀਵਾਰ ਤੋਂ ਇਸ ਨਵੇਂ ਨਿਯਮ ਦੇ ਨਾਲ ਹੋ ਰਹੀ ਹੈ, ਜਿਸ ਨਾਲ ਅਟੈਕ ਕਰਨ ਵਾਲੇ ਖਿਡਾਰੀਆਂ ਨੂੰ ਵਧੇਰੇ ਮੌਕੇ ਮਿਲ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਫੀਫਾ ਦਾ ਇਹ ਪ੍ਰਸਤਾਵ ਯੂਰਪੀ ਫੁਟਬਾਲ ਅਧਿਕਾਰੀਆਂ ਤੋਂ ਪੂਰਾ ਸਮਰਥਨ ਹਾਸਲ ਨਹੀਂ ਕਰ ਸਕਿਆ ਸੀ, ਜਿਸ ਤੋਂ ਬਾਅਦ ਹੁਣ ਇਸ ਦਾ ਟ੍ਰਾਇਲ ਕੈਨੇਡਾ ਵਿੱਚ ਕੀਤਾ ਜਾ ਰਿਹਾ ਹੈ। ਮਾਹਿਰਾਂ ਅਨੁਸਾਰ ਇਸ ਨਵੇਂ ਨਿਯਮ ਨਾਲ ਖੇਡ ਦੀ ਗਤੀ ਵਿੱਚ ਤੇਜ਼ੀ ਆ ਸਕਦੀ ਹੈ ਅਤੇ ਗੋਲ ਕਰਨ ਦੇ ਮੌਕੇ ਵੱਧ ਸਕਦੇ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

Previous articleਕੈਨੇਡੀਅਨਾਂ ਵੱਲੋਂ ਸ਼ਰਾਬ ਦੀ ਖਪਤ ਵਿੱਚ ਕਮੀ ਦਰਜ ਕੀਤੀ ਗਈ
Next article1978 ਚ ਕਤਲ ਕੀਤੀ ਪੀੜਤਾ ਦੀ ਕਈ ਦਹਾਕਿਆਂ ਬਾਅਦ ਹੋਈ ਸ਼ਨਾਖਤ