ਹੋਲੀ ਦਾ ਤਿਉਹਾਰ

ਬਲਵੀਰ ਕੌਰ ਰਾਮਗੜ੍ਹ ਸਿਵੀਆਂ

(ਸਮਾਜ ਵੀਕਲੀ)

ਆ ਗਿਆ ਹੈ ਦੋਸਤੋ ਹੋਲੀ ਦਾ ਤਿਉਹਾਰ
ਆਓ ਸਾਂਝਾ ਕਰ ਲਈਏ ਆਪਸ ਵਿੱਚ ਪਿਆਰ

ਹੁਣ ਨਾ ਹੋਲੀ ਖੇਡੀਏ ਆਪਾਂ ਰੰਗਾਂ ਨਾਲ
ਹਾਨੀਕਾਰਕ ਸਿਹਤ ਲਈ ਰੰਗਾਂ ਦਾ ਇਸਤੇਮਾਲ
ਰੰਗਾਂ ਦੇ ਨਾਲ ਸਿਹਤ ਨੂੰ ਲੱਗਣ ਰੋਗ ਹਜਾਰ
ਆ ਗਿਆ ਹੈ ਦੋਸਤੋ ਹੋਲੀ ਦਾ ਤਿਉਹਾਰ

ਆਉਂਦੇ ਜਿਆਦਾ ਚੀਨ ਤੋਂ ਇਹ ਸਾਰੇ ਰੰਗ
ਕਰੋਨਾ ਵਾਇਰਸ ਦਾ ਇਹ ਵੀ ਇੱਕ ਅੰਗ
ਰੰਗਾਂ ਦੀ ਥਾਂ ਅਪਣੱਤ ਦਾ ਕਰੀਏ ਜੀ ਇਜਹਾਰ
ਆ ਗਿਆ ਹੈ ਦੋਸਤੋ ਹੋਲੀ ਦਾ ਤਿਉਹਾਰ

ਬੱਚਿਆਂ ਤਾਂਈਂ ਦੱਸੀਏ ਰੰਗਾਂ ਦੇ ਨੁਕਸਾਨ
ਉਹਨਾਂ ਨੂੰ ਕੋਈ ਪਤਾ ਨਹੀਂ ਉਹ ਨੇ ਅਜੇ ਨਾਦਾਨ
ਰੰਗਾਂ ਦੇ ਨਾਲ ਹੋਵਦੀ ਦੁੱਖਾਂ ਦੀ ਭਰਮਾਰ
ਆ ਗਿਆ ਹੈ ਦੋਸਤੋ ਹੋਲੀ ਦਾ ਤਿਉਹਾਰ

ਹੋ ਹੱਲਾ ਨਾ ਕਰੀਏ ਨਾ ਕੋਈ ਹੁੜਦੰਗ
ਹਾਸੇ ਖੁਸ਼ੀਆਂ ਵੰਡੀਏ ਇੱਕ ਦੂਜੇ ਦੇ ਸੰਗ
ਬਲਵੀਰ ਰਾਮਗੜ੍ਹ ਸਿਵੀਆਂ ਦੇ ਹੈ ਜੀ ਵਿਚਾਰ
ਆ ਗਿਆ ਹੈ ਦੋਸਤੋ ਹੋਲੀ ਦਾ ਤਿਉਹਾਰ ।

ਬਲਵੀਰ ਕੌਰ ਰਾਮਗੜ੍ਹ ਸਿਵੀਆਂ
9915910614

 

Previous articleਆਉ ਹੋਲੀ ਮਨਾਈਏ
Next articleਕਵਿਤਾ