ਫ਼ਿਰੋਜ਼ਪੁਰ: ਨਸ਼ਾ, ਹਥਿਆਰ ਅਤੇ ਡਰੱਗ ਮਨੀ ਸਣੇ ਤਿੰਨ ਕਾਬੂ

ਫ਼ਿਰੋਜ਼ਪੁਰ (ਸਮਾਜ ਵੀਕਲੀ) : ਫ਼ਿਰੋਜ਼ਪੁਰ ਪੁਲੀਸ ਨੇ ਨਸ਼ਾ,ਹਥਿਆਰ ਅਤੇ ਡਰੱਗ ਮਨੀ ਦੀ ਵੱਡੀ ਖੇਪ ਸਣੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਪਾਸੋਂ ਦੋ ਕਿਲੋ ਹੈਰੋਇਨ,ਪੱਚੀ ਲੱਖ ਪੰਜ ਹਜ਼ਾਰ ਰੁਪਏ ਡਰੱਗ ਮਨੀ,ਦੋ ਪਿਸਟਲ ਸਮੇਤ ਮੈਗਜ਼ੀਨ, 19 ਕਾਰਤੂਸ ਅਤੇ ਕਾਰ ਬਰਾਮਦ ਕੀਤੀ ਹੈ। ਫੜੇ ਮੁਲਜ਼ਮਾਂ ਦੀ ਪਛਾਣ ਗੁਰਮਨਪ੍ਰੀਤ ਸਿੰਘ ਉਰਫ਼ ਗੋਰਾ ਵਾਸੀ ਮਹਾਤਮਾ ਨਗਰ ਫ਼ਾਜ਼ਿਲਕਾ, ਲਵਪ੍ਰੀਤ ਸਿੰਘ ਉਰਫ਼ ਲਵ ਵਾਸੀ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਅਤੇ ਵੰਸ਼ ਵਾਸੀ ਗਾਂਧੀ ਨਗਰ ਵਜੋਂ ਕੀਤੀ ਗਈ ਹੈ।

ਐੱਸਐੱਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਸੀਆਈਏ ਸਟਾਫ਼ ਦੀ ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਇਹ ਤਿੰਨੋਂ ਮੁਲਜ਼ਮ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਤੇ ਇਨ੍ਹਾਂ ਕੋਲ ਨਾਜਾਇਜ਼ ਹਥਿਆਰ ਵੀ ਹਨ। ਪੁਲੀਸ ਨੇ ਕੱਲ੍ਹ ਗੁਰਦੁਆਰਾ ਵਜੀਦਪੁਰ ਸਾਹਿਬ ਦੇ ਨੇੜਿਉਂ ਇਹਨਾਂ ਤਿੰਨਾਂ ਮੁਲਜ਼ਮਾਂ ਨੂੰ ਕਾਰ ਸਮੇਤ ਕਾਬੂ ਕਰ ਲਿਆ ਤੇ ਤਲਾਸ਼ੀ ਦੌਰਾਨ ਹਥਿਆਰ ਅਤੇ ਡਰੱਗ ਮਨੀ ਦੀ ਵੱਡੀ ਖੇਪ ਬਰਾਮਦ ਹੋਈ। ਬਾਅਦ ਵਿਚ ਹੈਰੋਇਨ ਦੀ ਖੇਪ ਮੁਲਜ਼ਮ ਲਵ ਦੋ ਘਰੋਂ ਬਰਾਮਦ ਕੀਤੀ ਗਈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੋਆ: ਮੰਦਰਾਂ ਤੇ ਗਿਰਜਾਘਰਾਂ ’ਚ ਰਾਤ 10 ਵਜੇ ਤੋਂ ਬਾਅਦ ਉੱਚੀ ਆਵਾਜ਼ ’ਚ ਸੰਗੀਤ ਵਜਾਉਣ ’ਤੇ ਪਾਬੰਦੀ ਨਹੀਂ: ਮੁੱਖ ਮੰਤਰੀ
Next articleਕਾਂਗਰਸ ਦੀ ਭਾਰਤ ਜੋੜੇ ਯਾਤਰਾ ਹਰਿਆਣਾ ਪੁੱਜੀ: ਰਾਹੁਲ ਦਾ ਭਾਜਪਾ ਦੀ ਵਿਚਾਰਧਾਰਾ ’ਤੇ ਨਿਸ਼ਾਨਾ