ਕਾਂਗਰਸ ਦੀ ਭਾਰਤ ਜੋੜੇ ਯਾਤਰਾ ਹਰਿਆਣਾ ਪੁੱਜੀ: ਰਾਹੁਲ ਦਾ ਭਾਜਪਾ ਦੀ ਵਿਚਾਰਧਾਰਾ ’ਤੇ ਨਿਸ਼ਾਨਾ

ਨੂਹ (ਹਰਿਆਣਾ) (ਸਮਾਜ ਵੀਕਲੀ) : ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਅੱਜ ਹਰਿਆਣਾ ਵਿੱਚ ਦਾਖਲ ਹੋਣ ਦੇ ਨਾਲ ਹੀ ਪਾਰਟੀ ਆਗੂ ਰਾਹੁਲ ਗਾਂਧੀ ਨੇ ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅੱਜ ਲੜਾਈ ਦੋ ਵਿਚਾਰਧਾਰਾਵਾਂ ਵਿਚਕਾਰ ਹੈ। ਇੱਕ, ਜੋ ਚੋਣਵੇਂ ਲੋਕਾਂ ਨੂੰ ਫਾਇਦਾ ਦਿੰਦੀ ਹੈ, ਜਦੋਂ ਕਿ ਦੂਜੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਹੈ। ਸ੍ਰੀ ਗਾਂਧੀ ਦੀ ਅਗਵਾਈ ਹੇਠ ਇਹ ਯਾਤਰਾ ਰਾਜਸਥਾਨ ਤੋਂ ਹਰਿਆਣਾ ਪੁੱਜੀ, ਜਿੱਥੇ ਉਨ੍ਹਾਂ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਦੇਸ਼ ਨੂੰ ਪ੍ਰਭਾਵਿਤ ਕਰਨ ਵਾਲੇ ਸਭ ਤੋਂ ਵੱਡੇ ਮੁੱਦੇ ਹਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫ਼ਿਰੋਜ਼ਪੁਰ: ਨਸ਼ਾ, ਹਥਿਆਰ ਅਤੇ ਡਰੱਗ ਮਨੀ ਸਣੇ ਤਿੰਨ ਕਾਬੂ
Next articleਸੰਸਦ ’ਚ ਚੀਨ ਮਾਮਲੇ ’ਤੇ ਚਰਚਾ ਨਾ ਕਰਨਾ ਮੰਦਭਾਗਾ, ਹਿਮਾਚਲ ’ਚ ਲੋਕਾਂ ਕੀਤੇ ਵਾਅਦੇ ਪੂਰੇ ਕਰਨ ਦਾ ਸਮਾਂ ਆ ਗਿਆ ਹੈ: ਸੋਨੀਆ