(ਸਮਾਜ ਵੀਕਲੀ)
ਖੂਬੀਆਂ ਨੂੰ ਹਰ ਕੋਈ ਸਲਾਹੁੰਦਾ,
ਕੋਈ ਕਮੀਆਂ ਨੂੰ ਗਲ ਲਾਵੇ, ਮਜ਼ਾ ਤਾਂ ਆਉਂਦਾ।
ਕਿਸੇ ਹੱਦ ਤੱਕ, ਹਰ ਕੋਈ ਪਿਆਰ ਕਰੇ,
ਕੋਈ ਹੱਦੋਂ ਵੱਧ ਚਾਹਵੇ, ਮਜ਼ਾ ਤਾਂ ਆਉਂਦਾ।
ਮੂੰਹ ਤੋਂ ਬੋਲ ਕੇ ਤਾਂ, ਹਰ ਕੋਈ ਗੱਲ ਦੱਸੇ,
ਕੋਈ ਨਜ਼ਰਾਂ ਨਾਲ ਸਮਝਾਵੇ, ਮਜ਼ਾ ਤਾਂ ਆਉਂਦਾ।
ਫਾਇਦਾ ਨਹੀਂ ਬਹੁਤਾ ਮਖਮਲੀ ਵਿਛਾਉਣਿਆ ਦਾ,
ਸਿਰਾਹਣਾ ਬਾਂਹ ਦਾ ਮਿਲ ਜਾਵੇ, ਮਜ਼ਾ ਤਾਂ ਆਉਂਦਾ।
ਢੋਲ ਬਾਜਿਆਂ ਤੇ, ਬਥੇਰੇ ਲੋਕ ਨੱਚ ਲੈਂਦੇ,
ਕਿਸੇ ਨੂੰ ਇਸ਼ਕ ਨਚਾਵੇ, ਮਜ਼ਾ ਤਾਂ ਆਉਂਦਾ।
ਹੰਝੂ, ਹੌਂਕੇ, ਹਾੜੇ ਤਾਂ, ਬਥੇਰੇ ਵੰਡੀ ਜਾਂਦੇ ਨੇ,
ਕੋਈ ਹਾਸਿਆਂ ਦਾ ਲੰਗਰ ਲਾਵੇ, ਮਜ਼ਾ ਤਾਂ ਆਉਂਦਾ।
ਜੀਣਾ ਇੰਨਾ ਸੋਹਣਾ ਸੁਥਰਾ ਤੇ ਕਾਮਯਾਬ ਹੋਵੇ,
ਬੰਦਾ ਮਰ ਕੇ ਵੀ ਚੇਤੇ ਆਵੇ, ਮਜ਼ਾ ਤਾਂ ਆਉਂਦਾ।
ਰਾਜਨੀਤੀ, ਨੇਤਾਗਿਰੀ ਕੋਈ ਮਾੜੀ ਚੀਜ਼ ਨਹੀਂ,
ਵਿਸ਼ਵਾਸ ਦੀ ਕੰਧ ਨਾਲ ਢਾਹਵੇ, ਮਜ਼ਾ ਤਾਂ ਆਉਂਦਾ।
ਚਿੰਤਾ ਮੁਕਤ ਪਲ, ਸਭ ਨੂੰ ਨਸੀਬ ਨਹੀਂ ਹੁੰਦੇ,
ਅਜੀਤ ਸਿਆਂ,ਬੰਦਾ ਰੱਬ ਦਾ ਸ਼ੁਕਰ ਮਨਾਵੇ, ਮਜ਼ਾ ਤਾਂ ਆਉਂਦਾ।
ਅਜੀਤ ਸਿੰਘ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly