ਕਲਗੀਆਂ ਵਾਲਾ

ਮਨਜੀਤ ਕੌਰ ਧੀਮਾਨ,

(ਸਮਾਜ ਵੀਕਲੀ)

ਕੋਈ ਕਲਗੀਆਂ ਵਾਲ਼ਾ ਕਹਿੰਦਾ ਹੈ,
ਤੇ ਕੋਈ ਬਾਜਾਂ ਵਾਲ਼ਾ ਕਹਿੰਦਾ ਹੈ।
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ,
ਕੋਈ ਤਖ਼ਤਾਂ ਤਾਜ਼ਾਂ ਵਾਲ਼ਾ ਕਹਿੰਦਾ ਹੈ।
ਧੰਨ ਧੰਨ…..
ਕਦੇ ਸਾਧਾਂ ਵਾਲ਼ਾ ਸਾਦਾ ਜੀਵਨ,
ਤੇ ਕਦੇ ਸੰਤ ਸਿਪਾਹੀ ਬਣ ਜਾਂਦੇ।
ਜ਼ੁਲਮ ਖਿਲਾਫ਼ ਬਗਾਵਤ ਦੇ ਲਈ,
ਤਿੱਖੇ ਤੀਰ ਉਹਨਾਂ ਦੇ ਤਣ ਜਾਂਦੇ।
ਓਹਦੀ ਰਜ਼ਾ ਕੋਈ ਜਾਣ ਨਾ ਸਕਿਆ,
ਤੇ ਕੋਈ ਗੁੱਝੇ ਰਾਜ਼ਾਂ ਵਾਲ਼ਾ ਕਹਿੰਦਾ ਹੈ।
ਧੰਨ ਧੰਨ……
ਉਹਨਾਂ ਫ਼ੌਜ ਬਣਾਈ ਚਿੜੀਆਂ ਦੀ,
ਜੋ ਕਰਨ ਮੁਕਾਬਲਾ ਬਾਜ਼ਾਂ ਦਾ।
ਧਾਰਨ ਪੰਜ ਕਕਾਰ ਕਰਵਾਏ,
ਖੰਡਨ ਕੀਤਾ ਸੱਭ ਰੀਤੀ ਰਿਵਾਜ਼ਾਂ ਦਾ।
ਉਹਨਾਂ ਸਾਹਿਤ ਵਾਹਵਾ ਲਿਖਿਆ,
ਤੇ ਕੋਈ ਸੁਰ ਸਾਜ਼ਾਂ ਵਾਲ਼ਾ ਕਹਿੰਦਾ ਹੈ।
ਧੰਨ ਧੰਨ……
ਸੱਚ ਝੂਠ ਦੇ ਜ਼ਿੱਦੀ ਘੋਲ਼ ਵਿੱਚ,
ਉਹ ਜਿੱਤਿਆ ਸਤਿਗੁਰ ਮੇਰਾ ਹੈ।
ਵਾਰ ਦਿੱਤੇ ਬੱਚੇ ਵੀ ਪਰਿਵਾਰ ਸਣੇ,
ਓਹਦਾ ਕਿੱਡਾ ਵੱਡਾ ਜੇਰਾ ਹੈ।
ਆਪੇ ਗੁਰੂ ਤੇ ਆਪੇ ਚੇਲਾ ਉਹ,
ਕੀਤਾ ਖ਼ਾਲਸੇ ਦਾ ਆਗਾਜ਼ ਕਹਿੰਦਾ ਹੈ।
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ,
ਤੇ ਕੋਈ ਤਖ਼ਤਾਂ ਤਾਜ਼ਾਂ ਵਾਲ਼ਾ ਕਹਿੰਦਾ ਹੈ।

ਮਨਜੀਤ ਕੌਰ ਧੀਮਾਨ,                                                                                                         ਸ਼ੇਰਪੁਰ, ਲੁਧਿਆਣਾ।                                                                                              ਸੰ:9464633059

ਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਟੀ ਰੁਧਨ ਕਰੇ।
Next articleਬੇਰੁਜ਼ਗਾਰੀ