*ਬਾਪੂ ਦਾ ਦਰਦ*

(ਸਮਾਜ ਵੀਕਲੀ)

ਕੌੜੇ *ਸੱਚ* ਦਾ ਘੁੱਟ *ਪੀਣ* ਨੂੰ..
ਅੱਜ *ਹਰ ਬਾਪੂ ਮਜਬੂਰ* ਹੋ ਗਿਆ..
ਇਕਲੋਤੇ *ਪੁੱਤਰ* ਨੂੰ ਵਿਦੇਸ਼ ਭੇਜਣ ਦਾ..
ਭੈੜਾ ਅੱਜ ਦਸਤੂਰ ਹੋ ਗਿਆ..

ਕੁੱਝ ਹਾਲਾਤਾਂ ਨੇ ਦੱਬਿਆ ਐਸਾ..
*ਨਸ਼ਿਆਂ ਵਿੱਚ ਜਵਾਨੀ* ਰੁਲਦੀ ਦੇਖ,
*ਪੰਜਾਬ* ਮੇਰਾ ਦੁਨੀਆਂ’ਚ *ਮਸ਼ਹੂਰ* ਹੋ ਗਿਆ..

ਕੌੜੇ *ਸੱਚ* ਦਾ ਘੁੱਟ *ਪੀਣ* ਨੂੰ..
ਅੱਜ ਹਰ *ਬਾਪੂ ਮਜਬੂਰ* ਹੋ ਗਿਆ..
ਇਕਲੋਤੇ *ਪੁੱਤਰ* ਨੂੰ ਵਿਦੇਸ਼ ਭੇਜਣ ਦਾ..
ਭੈੜਾ ਅੱਜ *ਦਸਤੂਰ* ਹੋ ਗਿਆ..

*ਕਦਰ* ਨਾ ਹੁੰਦੀ *ਡਿਗਰੀਆਂ* ਦੀ..
*ਬੇਰੋਜ਼ਗਾਰੀ* ਨਾਲ ਨੌਜ਼ਵਾਨੀ ਦਾ *ਦਿਲ* *ਚੂਰ* ਹੋ ਗਿਆ..

ਕੌੜੇ *ਸੱਚ* ਦਾ ਘੁੱਟ *ਪੀਣ* ਨੂੰ..
ਅੱਜ ਹਰ *ਬਾਪੂ ਮਜਬੂਰ* ਹੋ ਗਿਆ..
ਇਕਲੋਤੇ *ਪੁੱਤਰ* ਨੂੰ *ਵਿਦੇਸ਼* ਭੇਜਣ ਦਾ..
ਭੈੜਾ ਅੱਜ *ਦਸਤੂਰ* ਹੋ ਗਿਆ..

ਹੋਏ *ਪਿੰਡਾਂ ਦੇ ਪਿੰਡ* *ਖਾਲੀ..*
ਕੋਈ ਲੱਗ ਕੇ ਵਿੱਚ ਨਸ਼ਿਆਂ ਦੇ, ਪਿਆ *ਸਿਵਿਆਂ ਦੇ ਰਾਹ* ..
ਕੋਈ ਰੁਲਦੀ ਦੇਖ ਜਵਾਨੀ, ਇਕਲਿਆਂ ਛੱਡ *ਮਾਪਿਆਂ* ਨੂੰ
ਬਹੁਤ ਦੂਰ *(ਸੱਤ* *ਸਮੁੰਦਰੋਂ ਪਾਰ)* ਹੋ ਗਿਆ..

*ਕੌੜੇ ਸੱਚ* ਦਾ *ਘੁੱਟ* ਪੀ ਕੇ..
*ਨਿੰਮਿਆ* ਤੈਨੂੰ ਵੀ *ਦਰਦ ਦਾ ਸਰੂਰ* ਹੋ ਗਿਆ..
ਹੁੰਦੀਆਂ ਦੇਖ *ਬੇਰੋਜ਼ਗਾਰਾਂ* ਤੇ *ਵਾਛੜਾਂ..*
*ਪੁੱਤਰ* ਆਪਣੇ ਨੂੰ *ਵਿਦੇਸ਼* ਭੇਜਣ ਲਈ *ਮਜਬੂਰ ਹੋ ਗਿਆ..*

ਨਿਰਮਲ ਸਿੰਘ ਨਿੰਮਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਦਿਆਰਥੀਆਂ ਗੁਰੂ ਹਰਕ੍ਰਿਸ਼ਨ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ
Next article*ਪੰਛੀ ਦੀ ਨਸੀਹਤ*