(ਸਮਾਜ ਵੀਕਲੀ)
ਮੰਮੀ ਤੋਂ ਬਾਅਦ ਇਸ ਦੁਨੀਆਂ ਵਿੱਚ
ਡੈਡੀ ਹੀ ਹੈ ਜਿਹੜਾ ਤੁਹਾਡੇ ਲਈ ਦੁੱਖ ਕਟਦਾ
ਤੁਹਾਡੇ ਸਖ਼ਤ ਕੰਮਾਂ ਨੂੰ ਸੁਖਾਲਾ ਕਰਕੇ,
ਔਖਤਾਂ ਝੱਲ ਕੇ ਵੀ ਪਾਸਾ ਨਾ ਵੱਟ ਦਾ।
ਧਰਮੀ ਬੱਚਾ ਹਮੇਸ਼ਾਂ ਫਾਦਰ ਡੇ ਉੱਤੇ
ਸਮਰਪਿਤ ਹੋਕੇ ਉਸ ਦੀ ਖੁਸ਼ੀ ਲਈ ਕੇਕ ਕੱਟਦਾ
ਸ਼ੌਕ ਤਾਂ ਬਾਪੂ ਦੇ ਸਿਰ ਤੇ ਪੂਰੇ ਹੁੰਦੇ,
ਆਪਣੀ ਵਾਰੀ ਤਾਂ ਸਿਰਫ ਗੁਜ਼ਾਰਾ ਹੀ ਹੁੰਦਾ।
ਪਿਤਾ ਭਾਵੇਂ ਨਿੰਮ ਵਰਗਾ ਕੌੜਾ ਹੁੰਦਾ,
ਪਰ ਉਸ ਦੀ ਠੰਢੀ ਛਾਂ ਦਾ ਨਜ਼ਾਰਾ ਹੀ ਹੁੰਦਾ।
ਪਿਤਾ ਬਣਨਾ ਸੁਖਾਲਾ,ਫਰਜ਼ ਔਖੇ ਨਿਭਾਉਣੇ,
ਖੁਸ਼ੀ ਦੇਣ ਲਈ ਬੱਚਿਆਂ ਨੂੰ,ਪਿਤਾ ਆਪਣੀਆਂ ਖ਼ੁਸ਼ੀਆਂ ਭੁੱਲ ਜਾਵੇ।
ਮਹੱਤਵ ਬਹੁਤ ਵੱਡਾ ਪਿਤਾ ਦਾ,
ਉਸਤੋਂ ਬਿਨਾਂ ਬੱਚੇ ਦਾ ਜੀਵਨ ਰੁਲ ਜਾਵੇ।
ਪਿਤਾ ਦਿਵਸ ਸ਼ੁਰੂ ਹੋਇਆ ਅਮਰੀਕਾ ਦੇ,
ਵਾਸ਼ਿੰਗਟਨ ਦੀ ਸੋਨੋਰਾ ਮਾਂ-ਬਾਹਰੀ ਧੀ ਤੋਂ।
ਪਿਤਾ ਨੇ ਹੀ ਪਾਈ ਪਾਲੀ-ਪਲੋਸੀ ਪਿਆਰੀ,
ਮਾਪਿਆਂ ਵਾਲੀ ਜ਼ਿੰਮੇਵਾਰੀ ਨਿਭਾ ਕੇ ਜਾਨ ਵਾਰੀ ਧੀ ਤੋਂ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਫੋਨ ਨੰਬਰ :9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly