ਅੱਗ ਨਾ ਲਾ (ਗੀਤ)

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਕਣਕ ਦਾ ਟਾਂਗਰ ਕੱਠਾ ਕਰਕੇ
ਤੂੜੀ ਲੈ ਬਣਾ,
ਨਾ ਅੱਗ ਖੇਤਾਂ ਵਿੱਚ ਲਾ ਕਾਮਿਆਂ।
ਨਾ ਅੱਗ ਖੇਤਾਂ……..
ਜਦ ਧਰਤੀ ਦੀ ਹਿੱਕ ਹੈ ਤਪਦੀ,
ਕਿੰਨਾ ਪਾਣੀ ਖੱਪਦਾ।
ਨਾਲੇ ਸੜਦੇ ਰੁੱਖ ਬਿਰਖ,
ਵਿੱਚ ਜੀਵ ਜੰਤ ਵੀ ਮੱਚਦਾ।
ਇਹ ਰਹਿੰਦ ਖੂੰਹਦ ਨੂੰ ਤੂੰ ਕਿਸਾਨਾਂ ਖੇਤਾਂ ਦੇ ਵਿੱਚ ਵਾਹ।
ਨਾ ਅੱਗ ਖੇਤਾਂ ……..
ਇਹ ਖੇਤੀ ਦਾ ਬਦਲ ਨਾ ਕੋਈ,
ਇਹ ਤੇਰਾ ਹੈ ਕਹਿਣਾ।
ਹੋਰ ਫ਼ਸਲ ਦਾ ਮੁੱਲ ਨੀ ਮਿਲਦਾ,
ਇਹ ਵੀ ਮੰਨਣਾ ਪੈਣਾ।
ਤੇਰੀ ਖੇਤੀ ਤਾਂ ਅੱਗੇ ਘਾਟੇ ਵਿੱਚ ਰਹੀ ਹੁਣ ਤੱਕ ਜਾ।
ਨਾ ਅੱਗ ਖੇਤਾਂ………..
ਸਰਕਾਰਾਂ ਕੋਈ ਲੱਭਣ ਤਰੀਕਾ,
ਵਾਤਾਵਰਨ ਬਚਾਉਣਾ।
ਜੇ ਰੱਖਣਾ ਹਵਾ ਪਾਣੀ ਨੂੰ,
ਤਾ ਪਊ ਖੇਤੀ ਬਦਲ ਲਿਆਉਣਾ।
ਪੱਤੋ, ਆਖੇ ਅਜੇ ਸਮਝ ਲਉ ਰਿਹਾ ਮੈ ਗੱਲ ਸਮਝਾ।
ਨਾ ਅੱਗ ਖੇਤਾਂ ਵਿੱਚ ਲਾ ਕਾਮਿਆਂ।
ਨਾ ਅੱਗ ਖੇਤਾਂ ਨੂੰ ਲਾ।
ਕਣਕ ਦਾ ਟਾਂਗਰ ਕੱਠਾ ਕਰਕੇ,
ਤੂੜੀ ਲੈ ਬਣਾ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਸਾਹਿਤ ਸਭਾ ਦਾ ਸੰਵਿਧਾਨ ਜਨਰਲ ਇਜਲਾਸ ਵਿੱਚ ਸਰਬ ਸੰਮਤੀ ਨਾਲ ਪਾਸ
Next articleS.Korean President in US on state visit