4 ਅਪ੍ਰੈਲ ਆਟੋਮੋਬਾਈਲਜ਼ ਦੇ ਪਿਤਾਮਾ ਕਾਰਲ ਬੇਂਜ ਦੀ ਬਰਸੀ ਤੇ ਵਿਸ਼ੇਸ਼।
(ਸਮਾਜ ਵੀਕਲੀ) ਖੋਜਕਾਰਾਂ ਵੱਲੋਂ ਇਜ਼ਾਦ ਕੀਤੀਆਂ ਗਈਆਂ ਸਹੂਲਤਾਂ ਦਾ ਜਦੋਂ ਅਸੀਂ ਅਨੰਦ ਮਾਣ ਰਹੇ ਹੁੰਦੇ ਹਾਂ ਤਾਂ ਸਾਨੂੰ ਖੁਸ਼ੀ ਮਹਿਸੂਸ ਹੋਣੀ ਸੁਭਾਵਿਕ ਹੈ ਪਰ ਕੀ ਕਦੇ ਅਸੀਂ ਇਹ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨ੍ਹਾਂ ਸਹੂਲਤਾਂ ਨੂੰ ਸਾਡੇ ਤੱਕ ਪੁੱਜਦਿਆਂ ਕਿੰਨਾ ਸਮਾਂ ਅਤੇ ਮਿਹਨਤ ਲੱਗੀ ਹੋਵੇਗੀ। ਇੱਕ ਸੂਈ ਤੋਂ ਲੈਕੇ ਜਹਾਜ਼ ਤੱਕ ਬਣਨ ਦਾ ਸਫ਼ਰ ਬਹੁਤ ਲੰਮਾ ਅਤੇ ਸੰਘਰਸ਼ਮਈ ਰਿਹਾ ਹੈ। ਅੱਜ ਅਸੀਂ ਵਿਗਿਆਨਕ ਅਤੇ ਨਵੀ ਤਕਨੋਲੋਜੀ ਦੇ ਯੁੱਗ ਵਿਚ ਜੀ ਰਹੇ ਹਾਂ। ਅੱਜ ਇਨਸਾਨ ਅਸਮਾਨ ਵਿੱਚ ਉਡਾਰੀਆਂ ਮਾਰ ਰਿਹਾ ਹੈ ਅਤੇ ਦੁਨੀਆਂ ਇਨਸਾਨ ਦੀ ਮੁੱਠੀ ਵਿੱਚ ਹੈ। ਜਦੋਂ ਦੁਨੀਆਂ ਹੋਂਦ ਵਿੱਚ ਆਈ ਉਸ ਵਕਤ ਇਨਸਾਨ ਨੂੰ ਕੁਝ ਵੀ ਪਤਾ ਨਹੀਂ ਸੀ ਕਹਿੰਦੇ ਹਨ ਕਿ ਲੋੜ ਕਾਡ ਦੀ ਮਾਂ ਹੈ ਜਿਉਂ ਜਿਉਂ ਇਨਸਾਨ ਨੂੰ ਲੋੜ ਮਹਿਸੂਸ ਹੁੰਦੀ ਗਈ ਉਹ ਉਸ ਨੂੰ ਬਣਾਉਣ ਬਾਰੇ ਸੋਚਦਾ ਗਿਆ ਅਤੇ ਬਣਾਉਦਾ ਰਿਹਾ। ਦੋ ਪੱਥਰਾ ਦੇ ਰਗੜਨ ਤੋਂ ਅੱਗ ਦੀ ਖੋਜ ਹੋਈ ਇਨਸਾਨ ਨੇ ਪੱਥਰ ਨੂੰ ਰੁੜਦੇ ਵੇਖਿਆ ਤਾਂ ਪਹਿਆ ਇਜਾਦ ਹੋ ਗਿਆ ਜਿਸ ਤੋਂ ਬਾਅਦ ਸਾਇਕਲ ਦੀ ਕਾਢ ਹੋਂਦ ਵਿੱਚ ਆਈ। ਜਿਓਂ ਜਿਓਂ ਮਨੁੱਖੀ ਲੋੜਾਂ ਵਧਦੀਆਂ ਗਈਆਂ ਅਤੇ ਮਨੁੱਖੀ ਦਿਮਾਗ ਵਿੱਚ ਵਾਧਾ ਹੁੰਦਾ ਗਿਆ ਤਿਉਂ ਤਿਉਂ ਨਵੀਆਂ ਤਕਨੀਕਾਂ ਬਾਰੇ ਖੋਜਾ ਹੁੰਦੀਆ ਰਹੀਆਂ। ਅੱਜ ਦੁਨੀਆਂ ਵਿੱਚ ਇੱਕ ਜਗ੍ਹਾ ਤੋਂ ਦੂਜੀ ਥਾਂ ਜਾਣ ਲਈ ਸਭ ਤੋਂ ਜ਼ਿਆਦਾ ਕਾਰ ਦਾ ਇਸਤੇਮਾਲ ਹੋ ਰਿਹਾ ਹੈ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਸਾਨੂੰ ਹਰ ਰੋਜ਼ ਕਾਰ ਦਾ ਸਫਰ ਕਰਵਾਉਣ ਵਾਲਾ ਉਹ ਮਹਾਨ ਇੰਜੀਨੀਅਰ ਕੌਣ ਸੀ। ਉਸ ਮਹਾਨ ਇੰਜੀਨੀਅਰ ਦਾ ਨਾਂ ਕਾਰਲ ਬੇਂਜ ਸੀ ਜਿਨ੍ਹਾਂ ਦਾ ਜਨਮ 25 ਨਵੰਬਰ 1844 ਨੂੰ ਮਾਉਲਬਰਗ ਵਿੱਚ ਕਾਰਲ ਫਰੈਡਰਿਕ ਮਾਈਕਲ ਵੇਲੈਂਟ ਵਜੋਂ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਜੋਹਨ ਜੌਰਜ਼ ਬੇਂਜ ਸੀ ਅਤੇ ਮਾਤਾ ਦਾ ਨਾਂ ਜੋਸਫਿਨ ਵੈੱਲਾਂਟ ਸੀ। ਉਸਨੇ ਆਪਣੇ ਨਾਮ ਨਾਲ ਜਰਮਨ ਕਾਨੂੰਨ ਅਨੁਸਾਰ “ਬੇਂਜ ਨਾਮ ਲਾ ਲਿਆ ਸੀ। ਉਹ ਦੋ ਸਾਲਾਂ ਦਾ ਸੀ ਤਾਂ ਉਸ ਦਾ ਪਿਤਾ ਨਿਮੋਨੀਆ ਨਾਲ ਚਲ ਵਸਿਆ, ਅਤੇ ਉਸਦਾ ਨਾਮ ਉਸਦੇ ਪਿਤਾ ਦੀ ਯਾਦ ਵਿੱਚ ਕਾਰਲ ਫਰੈਡਰਿਕ ਬੈਂਜ਼ ਵਿੱਚ ਬਦਲਿਆ ਗਿਆ। ਗ਼ਰੀਬੀ ਵਿੱਚ ਰਹਿਣ ਦੇ ਬਾਵਜੂਦ, ਉਸ ਦੀ ਮਾਂ ਨੇ ਉਸ ਨੂੰ ਚੰਗੀ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ। ਬੇਂਜ ਕਾਰਲਸ਼ਰੂ ਵਿਖੇ ਸਥਾਨਕ ਗ੍ਰਾਮਰ ਸਕੂਲ ਵਿੱਚ ਦਾਖ਼ਿਲ ਹੋਇਆ ਜਿਥੇ ਉਹ ਇੱਕ ਬਹੁਤ ਵਧੀਆ ਵਿਦਿਆਰਥੀ ਵਜੋਂ ਉਭਰਕੇ ਸਾਹਮਣੇ ਆਇਆ। 1853 ਵਿੱਚ, 9 ਸਾਲ ਦੀ ਉਮਰ ਵਿੱਚ ਉਹ ਵਿਗਿਆਨਿਕ ਤੌਰ ‘ਤੇ ਬਣੇ ਲੁਸੀਅਮ ਵਿੱਚ ਗਿਆ। ਆਪਣੇ ਪੁੱਤਰ ਦੇ ਉਤਸ਼ਾਹ ਨੇ ਆਪਣੀ ਮਾਂ ਨੂੰ ਯਕੀਨ ਦਿਵਾਇਆ ਕਿ ਇਕ ਅਧਿਕਾਰੀ ਦਾ ਅਹੁਦਾ ਉਸ ਲਈ ਸਭ ਤੋਂ ਵਧੀਆ ਨਹੀਂ ਸੀ. ਉਸ ਦੀ ਇਜਾਜ਼ਤ ਨਾਲ, ਕਾਰਲ ਬੇਂਜ ਪੌਲੀਟੈਕਨਿਕ ਸਕੂਲ ਵਿੱਚ ਦਾਖਲ ਹੋਏ। ਉਸ ਸਮੇਂ ਜਰਮਨੀ ਵਿਚ ਮਕੈਨੀਕਲ ਇੰਜੀਨੀਅਰਿੰਗ ਦਾ ਵਿਦਿਅਕ ਕੇਂਦਰ ਵਿਗਿਆਨਕ ਕੇਂਦਰ ਸੀ ਅਤੇ ਉਹ ਇੱਕ ਨਵੇਂ ਇੰਜਣ ਦੀ ਖੋਜ ਲਈ ਇਥੇ ਕੰਮ ਕਰਦੇ ਸਨ। ਭਾਫ਼ ਇੰਜਣ ਦੀ ਸਿਰਜਣਾ ਨਾਲ ਸੰਬੰਧਤ ਸਾਰੇ ਵਿਚਾਰਾਂ ਵਾਰੇ ਕਾਰਲ ਬੇਂਜ ਦੇ ਦਿਮਾਗ ਵਿੱਚ ਉਤੇਜਨਾ ਸ਼ੁਰੂ ਹੋ ਚੁੱਕੀ ਸੀ। 30 ਸਤੰਬਰ 1860 ਨੂੰ 15 ਸਾਲ ਦੀ ਉਮਰ ਵਿੱਚ ਉਸ ਨੇ ਕਾਰਲਸ਼ਰੂ ਯੂਨੀਵਰਸਿਟੀ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੇ ਲਈ ਦਾਖਲਾ ਪ੍ਰੀਖਿਆ ਪਾਸ ਕੀਤੀ, ਜਿਸ ਵਿੱਚ ਬਾਅਦ ‘ਚ ਉਹ ਹਿੱਸਾ ਲੈਂਦਾ ਰਿਹਾ ਅਤੇ 9 ਜੁਲਾਈ 1864 ਨੂੰ 19 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਗ੍ਰੈਜੂਏਸ਼ਨ ਪਾਸ ਕਰ ਲਈ ਸੀ । ਇਨਾਂ ਸਾਲਾਂ ਦੌਰਾਨ, ਆਪਣੀ ਸਾਈਕਲ ਚਲਾਉਂਦੇ ਸਮੇਂ, ਉਹ ਇੱਕ ਵਾਹਨ ਲਈ ਸੰਕਲਪਾਂ ਦੀ ਕਲਪਨਾ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਬਿਨਾ ਘੋੜੇ ਤੋਂ ਵੀ ਬੱਘੀ ਬਣ ਸਕਦੀ ਹੈ ਮਤਲਬ ਕਿ ਕਾਰ ਦਾ ਸੁਪਨਾ ਉਸ ਦੇ ਦਿਮਾਗ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ। ਆਪਣੀ ਰਸਮੀ ਸਿੱਖਿਆ ਤੋਂ ਬਾਅਦ,ਬੇਂਜ ਕੋਲ ਕਈ ਕੰਪਨੀਆਂ ਵਿੱਚ ਸੱਤ ਸਾਲਾਂ ਦੀ ਪੇਸ਼ੇਵਰਾਨਾ ਸਿਖਲਾਈ ਅਤੇ ਤਜਰਬਾ ਸੀ, ਪਰ ਇਹਨਾਂ ਵਿੱਚੋਂ ਕੋਈ ਵੀ ਉਸ ਨੂੰ ਚੰਗੀ ਤਰ੍ਹਾਂ ਫਿੱਟ ਨਹੀਂ ਆਇਆ। ਇੱਕ ਮਕੈਨੀਕਲ ਇੰਜੀਨੀਅਰਿੰਗ ਕੰਪਨੀ ਵਿੱਚ ਕਾਰਲਸ਼ਰੂ ਵਿਖੇ ਉਸਦੀ ਦੋ ਸਾਲ ਦੀ ਨੌਕਰੀ ਲਈ ਸਿਖਲਾਈ ਸ਼ੁਰੂ ਹੋਈ। ਫਿਰ ਉਹ ਸਕੇਲ ਫੈਕਟਰੀ ਵਿੱਚ ਇੱਕ ਡਰਾਫਟਸਮੈਨ ਅਤੇ ਡਿਜ਼ਾਈਨਰ ਦੇ ਰੂਪ ਵਿੱਚ ਕੰਮ ਕਰਨ ਲਈ ਮੈਨਹੈਮ ਚਲਾ ਗਿਆ। 1868 ਵਿੱਚ ਉਹ ਇੱਕ ਪੁਲ ਬਣਾਉਣ ਵਾਲੀ ਕੰਪਨੀ ਲਈ ਕੰਮ ਕਰਨ ਲਈ ਫੋਰਜ਼ਾਈਮ ਚਲਾ ਗਿਆ। ਅੰਤ ਵਿੱਚ, ਉਹ ਇੱਕ ਲੋਹੇ ਦੀ ਉਸਾਰੀ ਵਾਲੀ ਕੰਪਨੀ ਵਿੱਚ ਕੰਮ ਕਰਨ ਲਈ ਥੋੜ੍ਹੇ ਸਮੇਂ ਲਈ ਵੀਆਨਾ ਵੀ ਗਿਆ। ਲੋੜੀਂਦੇ ਤਜਰਬੇ ਹਾਸਲ ਕਰਨ ਤੋਂ ਬਾਅਦ ਦੋ ਸਾਲ ਦੇ ਥਕਾਵਟ ਵਾਲੇ ਕੰਮ ਤੋਂ ਉਸ ਨੇ ਅਸਤੀਫ਼ਾ ਦੇ ਦਿੱਤਾ ਅਤੇ ਪੰਜ ਸਾਲ ਬਾਅਦ ਕਾਰਲ ਇੱਕ ਡਰਾਫਟਮੈਨ ਇੰਜੀਨੀਅਰਿੰਗ ਵਿੱਚ ਇੱਕ ਪਰਫੈਕਟ ਡਿਜ਼ਾਈਨਰ ਬਣ ਚੁੱਕਾ ਸੀ ਇਸ ਸਮੇਂ, ਉਸ ਨੇ ਆਪਣੇ ਕਾਰੋਬਾਰ ਲਈ ਫੰਡ ਇਕੱਠੇ ਕਰਨੇ ਸ਼ੁਰੂ ਕੀਤੇ। ਕਾਰਲ ਕੋਲ ਇਕ ਸਵੈਚਾਲਿਤ ਚਾਲਕ ਬਣਾਉਣ ਲਈ ਇੱਕ ਸੁਪਨਾ ਸੀ। ਉਸ ਦੀ ਜ਼ਿੰਦਗੀ ਵਿਚ ਇਕ ਮਹੱਤਵਪੂਰਨ ਤਬਦੀਲੀ ਉਸ ਦੀ ਮਾਂ ਦੀ ਮੌਤ ਅਤੇ ਨੌਜਵਾਨ ਬੋਰਥਾ ਰਿੰਗਰ ਨਾਲ ਜਾਣ-ਪਛਾਣ ਸੀ । ਇਹ ਕੁੜੀ ਇਕ ਅਮੀਰ ਪਰਿਵਾਰ ਵਿਚੋਂ ਸੀ, ਜਿਸ ਨੇ ਕਾਰਲ ਦੇ ਕਾਰੋਬਾਰ ਨੂੰ ਹੋਰ ਵੀ ਵਧੀਆ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਭਾਵਿਤ ਕੀਤਾ। ਆਪਣੇ ਕਾਰੋਬਾਰ ਦੀ ਸਫ਼ਲਤਾ ਲਈ, ਬੈਂਜ਼ ਨੇ ਜੋਖਮ ਲਏ ਅਤੇ ਔਖੇ ਵਿੱਤੀ ਹਾਲਾਤ ਵਿੱਚ ਆਪਣਾ ਟੀਚਾ ਪ੍ਰਾਪਤ ਕੀਤਾ ਕਈ ਵਾਰ ਉਹ ਜ਼ਮੀਨ ਦੇ ਨਾਲ ਆਪਣੇ ਕਾਰੋਬਾਰ ਤੋਂ ਵੀ ਵਾਂਝੇ ਰਹੇ । ਇਨਾਂ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ, ਅਰਥ ਪੂਰਣ ਕੁਝ ਬਣਾਉਣ ਲਈ ਜ਼ਰੂਰੀ ਸੀ ਸੋ ਇਸ ਜੋੜੇ ਨੇ ਇਕ ਅੰਦਰੂਨੀ ਬਲਨ ਇੰਜਣ ਦੀ ਕਾਢ ਕੱਢੀ ਹਾਲਾਂਕਿ ਇਹ ਵਿਚਾਰ ਬਹੁਤ ਸਾਰੇ ਇੰਜੀਨੀਅਰਾਂ ਅਤੇ ਖੋਜੀਆਂ ਦੇ ਹਵਾ ਅਤੇ ਦਿਮਾਗ ਵਿੱਚ ਲੰਬੇ ਸਮੇਂ ਤੋਂ ਆ ਰਹੇ ਸਨ। ਹਾਲਾਂਕਿ, ਇਸ ਵਿੱਚ ਚਾਰ-ਸਟ੍ਰੋਕ ਇੰਜਨ ਸ਼ਾਮਲ ਸਨ, ਪਰ ਸ਼ੁਰੁ ਵਿੱਚ ਉਨ੍ਹਾਂ ਨੇ ਦੋ-ਸਟ੍ਰੋਕ ਇੰਜਣ ਬਣਾਉਣ ਦੀ ਅਗਵਾਈ ਕੀਤੀ । ਭਵਿੱਖ ਦੀ ਬੇਂਜ ਕਾਰ ਨੂੰ ਜਲਣਸ਼ੀਲ ਗੈਸ ਤੇ ਕੰਮ ਕਰਨਾ ਪਿਆ ਸੀ । 1878 ਵਿਚ ਨਵੇਂ ਸਾਲ ਦੀ ਸ਼ਾਮ ਨੂੰ ਇੰਜਣ ਲਾਂਚ ਕੀਤਾ ਗਿਆ ਪਰ ਨਵੇਂ ਨਿਵੇਸ਼ਕ ਕਾਰ ਦੀ ਸਿਰਜਣਾ ਵਿੱਚ ਨਿਵੇਸ਼ ਕਰਨ ਲਈ ਜਲਦੀ ਨਹੀਂ ਆਏ ਅਤੇ ਉਸੇ ਸਮੇਂ ਨਿਕੋਲਾਓਸ ਔਟੋ ਦੇ ਪੇਟੈਂਟ ਨੂੰ ਵੀ ਰੱਦ ਕੀਤਾ ਗਿਆ ਸੀ, ਅਤੇ ਬੇਂਜ ਸਮੇਤ ਨਵੀਨਤਾਵਾਂ ਨੇ ਆਟੋਮੋਟਿਵ ਐਪਲੀਕੇਸ਼ਨਾਂ ਲਈ ਤਿਆਰ ਕੀਤਾ ਚਾਰ-ਸਟ੍ਰੋਕ ਮੋਟਰ ਬਣਾਉਣ ਵਿਚ ਆਪਣੇ ਕਾਰੋਬਾਰ ਨੂੰ ਅੱਗੇ ਵਧਾ ਦਿੱਤਾ ਸੀ ।1886 ਦੀਆਂ ਗਰਮੀਆਂ ਤਕ, ਇਕ ਕਾਰ ਬਣਾਈ ਗਈ ਅਤੇ ਜਨਤਕ ਤੌਰ ਤੇ ਟੈਸਟ ਕੀਤਾ ਗਿਆ, ਜਿਸ ਦਾ ਨਿਰਮਾਤਾ ਕਾਰਲ ਬੇਂਜ ਸੀ ਇਹ ਕਾਰ ਤਿੰਨ ਪਹੀਏ ‘ਤੇ ਚਲਾਈ ਗਈ ਸੀ। ਇਸ ਤੋਂ ਬਾਅਦ ਕਾਰ ਅਪਗ੍ਰੇਡ ਹੁੰਦੀ ਰਹੀ ਅਤੇ ਅੱਜ ਇੰਜੀਨਿਅਰ ਬਿਨਾਂ ਡਰਾਈਵਰ ਤੋਂ ਚੱਲਣ ਵਾਲੀ ਕਾਰ ਬਣਾਉਣ ਵਿੱਚ ਵੀ ਲਗਭਗ ਸਫਲ ਹੋ ਚੁੱਕੇ ਹਨ। ਕਾਰਲ ਬੇਂਜ ਨੂੰ ਆਟੋਮੋਬਾਈਲਜ਼ ਅਤੇ ਕਾਰ ਦਾ ਪਿਤਾਮਾ ਕਹਿਣਾ ਕੋਈ ਗਲਤ ਨਹੀਂ ਹੋਵੇਗਾ । 4 ਅਪ੍ਰੈਲ 1929 ਨੂੰ 84 ਸਾਲ ਦੀ ਉਮਰ ਵਿੱਚ ਇਸ ਮਹਾਨ ਖੋਜਕਾਰ ਕਾਰਲ ਬੇਂਜ ਦੀ ਮੌਤ ਹੋ ਗਈ ਸੀ। ਸਰਕਾਰਾਂ ਨੂੰ ਇਹੋ ਜਿਹੇ ਮਹਾਨ ਵਿਗਿਆਨੀਆ ਅਤੇ ਖੋਜਕਰਤਾਵਾਂ ਨੂੰ ਸਿੱਖਿਆ ਦੇ ਸਿਲੇਬਸ ਵਿੱਚ ਜਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਤਾਂਕਿ ਦੇਸ਼ ਦਾ ਆਉਣ ਵਾਲਾ ਭਵਿੱਖ ਵੀ ਉਨ੍ਹਾਂ ਦੇ ਮਾਰਗ ਦਰਸ਼ਨ ਤੇ ਚਲ ਸਕੇ।
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj