ਵਿਧਾਇਕ ਬੈਂਸ ਨੂੰ ਬਦਨਾਮ ਕਰਨ ਲਈ ਵਿਰੋਧੀ ਲੈ ਰਹੇ ਚੂੜੀਆਂ ਦਾ ਸਹਾਰਾ -ਦਲਜੀਤ ਦੂਲੋਵਾਲ

ਕਪੂਰਥਲਾ  (ਸਮਾਜ ਵੀਕਲੀ) ( ਕੌੜਾ) – ਲੋਕ ਇਨਸਾਫ ਪਾਰਟੀ ਦੇ ਮੁੱਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਪ੍ਰਤੀ ਲੋਕਾਂ ਦੀ ਵੱਧਦੀ ਲੋਕ ਪ੍ਰਿਯਤਾ ਨੂੰ ਦੇਖ ਵਿਰੋਧੀਆਂ ਦੀ ਨੀਦ ਹਰਾਮ ਹੋ ਗਈ ਹੈ ।  ਇਸੇ ਲਈ ਵਿਰੋਧੀ ਵਿਧਾਇਕ ਸਿਮਰਨਜੀਤ ਸਿੰਘ  ਬੈਂਸ ਨੂੰ ਬਦਨਾਮ ਕਰਨ ਲਈ ਹਰ ਤਰ੍ਹਾਂ ਦਾ ਹੱਥਕੰਢਾ ਅਪਣਾਇਆ ਅਤੇ ਹੁਣ ਅਜਿਹੀਆਂ ਕੌਝੀਆਂ ਹਰਕਤਾਂ ਤੇ ਉੱਤਰ ਆਏ ਕਿ ਹੁਣ ਉਹ ਉਹਨਾਂ ਨੂੰ ਬਦਨਾਮ ਕਰਨ ਲਈ ਚੰਦ ਔਰਤਾਂ ਦਾ ਸਹਾਰਾ ਲੈ ਰਹੇ ਹਨ।ਇਹ ਵਿਚਾਰ ਲੋਕ ਇਨਸਾਫ ਪਾਰਟੀ ਦੇ ਜਿਲਾ ਪ੍ਰਧਾਨ ਦਲਜੀਤ ਸਿੰਘ ਦੂਲੋਵਾਲ ਨੇ ਕਹੇ ।

ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਇਹ ਕੋਝੀਆਂ ਹਰਕਤਾਂ ਕਰ ਵਿਧਾਇਕ ਬੈਂਸ ਨੂੰ ਨਹੀਂ ਸਗੋਂ ਲੋਕਾਂ ਦੀ ਆਵਾਜ ਨੂੰ ਦਬਾਉਣ ਦੀਆ ਕੋਸ਼ਿਸ਼ਾਂ ਕਰ ਰਹੀਆਂ ਹਨ।ਕਿਉ ਕਿ ਪਿਛਲੇ ਲੰਮੇ ਅਰਸੇ ਤੋਂ ਲੋਕਾਂ ਦੀ ਆਵਾਜ ਬਣ ਕੇ ਸਿਮਰਨਜੀਤ ਸਿੰਘ ਬੈਂਸ ਮੌਕੇ ਦੀਆਂ ਸਰਕਾਰਾਂ ਅਤੇ ਰਵਾਇਤੀ ਪਾਰਟੀਆ ਨਾਲ ਟੱਕਰ ਲੈਦੇ ਆ ਰਹੇ ਹਨ। ਉਹਨਾਂ ਦੀ ਲੋਕਾਂ ਵਿਚ  ਵੱਧਦੀ ਲੋਕਪ੍ਰਿਆ ਨੂੰ ਦੇਖਦੇ ਹੋਏ ਵਿਰੋਧੀ ਪਾਰਟੀਆ ਦੇ ਆਗੂਆ ਨੂੰ ਇਹ ਗੱਲ ਬਰਦਾਸ਼ਤ ਨਹੀ ਹੋ ਰਹੀ। ਕਾਂਗਰਸ ਅਕਾਲੀ ਦਲ ਦੇ ਚੱਲੇ ਹੋਏ ਕਾਰਤੂਸ ਅਜਿਹੀਆਂ ਕੌਝੀਆਂ ਹਰਕਤਾਂ ਤੇ ਉਤਰ ਆਏ ਹਨ। ਕਿ ਸਿਮਰਨਜੀਤ ਸਿੰਘ ਬੈਂਸ ਨੂੰ ਬਦਨਾਮ ਕਰਨ ਲਈ ਹੁਣ ਚੂੜੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ।

ਦਲਜੀਤ ਸਿੰਘ ਦੂਲੋਵਾਲ ਨੇ ਕਿਹਾ ਕਿ ਜਦੋ ਵਿਧਾਨ ਸਭਾ ਚੋਣਾਂ ਨੇੜੇ ਹੁੰਦੀਆਂ ਹਨ ਤਾਂ ਕਾਂਗਰਸ ਤੇ ਅਕਾਲੀ ਆਗੂਆਂ ਵੱਲੋ ਵਿਧਾਇਕ ਬੈਸ ਨੂੰ ਬਦਨਾਮ ਕਰਨ ਲਈ ਨਵੇਂ ਨਵੇਂ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਜਾਦੇ ਹਨ।ਉਹਨਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਮਾਣਯੋਗ ਅਦਾਲਤਾਂ ਸਭ ਲਈ ਬਰਾਬਰ ਹਨ ਅਤੇ ਸਾਨੂੰ ਉਹਨਾਂ ਉੱਪਰ ਪੂਰਾ ਭਰੋਸਾ ਹੈ ਜੋ ਪਹਿਲਾ ਸ. ਬੈਂਸ ਨੂੰ ਇਸ ਕੇਸ ਵਿਚੋ ਵੀ ਬਰੀ ਕਰਨਗੀਆਂ। ਉਹਨਾ ਵਿਰੋਧੀਆਂ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਲੋਕ ਸਭ ਜਾਣਦੇ ਹਨ ਕਿ ਵਿਧਾਇਕ ਬੈਂਸ ਨੂੰ ਬਦਨਾਮ ਕਰਕੇ ਉਹ ਐਮ ਐਲ਼ ਏ ਬਣਨ ਦੇ ਸੁਪਨੇ ਦੇਖ ਰਹੇ ਹਨ।

ਪਰ ਉਹਨਾਂ ਦਾ ਇਹ ਸੁਪਨਾ ਕਦੇਂ ਵੀ ਪੂਰਾ ਨਹੀ ਹੋਵੇਗਾ। ਇਸ ਸਮੇਂ ਨਛੱਤਰ ਸਿੰਘ ਚੰਦੀ ,ਗੁਰਜੀਤ ਸਿੰਘ ਜਾਂਗਲਾ, ਸੁਖਵਿੰਦਰ ਸਿੰਘ ਤਲਵੰਡੀ , ਰਾਜਵਿੰਦਰ ਸਵਾਲ,ਹਰਪ੍ਰੀਤ ਸੁਲਤਾਨਪੁਰ , ਸੁਖਵਿੰਦਰ ਮੱਲੀ ਆਰ ਸੀ ਐੱਫ , ਗੁਰਮੁਖ ਸਿੰਘ ਆਰ ਸੀ ਐੱਫ, ਕਲਵਿੰਦਰ ਸਿੰਘ ਹਾਜ਼ਰ ਸਨ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

Previous articleपिछड़ी जातियों में बुद्ध धर्म के प्रति आकर्षण बढ़ा है : डाक्टर भिक्खु नन्द रतन थेरो
Next articleBandla reaches space on board Virgin Galactic’s VSS Unity 22