(ਸਮਾਜ ਵੀਕਲੀ)
ਚੱਲ ਪਏ ਕਿਸਾਨ ਫਿਰ ਦਿੱਲੀ ਵੱਲ ਨੂੰ,
ਕਰ ਲਾ ਤਿਆਰੀ ਸਰਕਾਰੇ
ਪਹਿਲਾਂ ਵਾਗੂੰ ਜਿੱਤ ਕੇ ਇਹ ਵਾਪਸ ਆਉਣਗੇ ਘਰਾਂ ਨੂੰ
ਹੁਣ ਚੱਲਣੇ ਨਹੀਂ ਤੇਰੇ ਝੂਠੇ ਲਾਰੇ
ਸਾਨੂੰ ਵੀ ਪਤਾ ਹੈ ਆਈਆ ਸਿਰ ਉੱਤੇ ਚੋਣਾਂ,
ਹਰ ਇੱਕ ਦਾ ਤੂੰ ਕਰਨਾ ਲਿਹਾਜ
ਜਾਣਦਾ ਤੇਰੇ ਬਾਰੇ ਸਾਰਾ ਹੀ ਅਵਾਮ
ਹਰਕਤਾਂ ਤੋਂ ਆਉਣਾ ਨਹੀਂ ਤੂੰ ਬਾਜ
ਕਰ ਦੇਣੇ ਪੂਰੇ ਤੂੰ ਜਿਹੜੇ ਕੀਤੇ ਵਾਅਦੇ
ਵੱਜ ਜਾਣ ਗੇ ਬਿਗਲ ਦਰਬਾਰੇ
ਚੱਲ ਪਏ ਕਿਸਾਨ ਫਿਰ ਦਿੱਲੀ ਵੱਲ ਨੂੰ
ਕਰ ਲਾ ਤਿਆਰੀ ਸਰਕਾਰੇ
ਜਿੱਤ ਗਏ ਜੇ ਐਤਕੀਂ ਤਾਂ ਦੋਹੀਂ ਹੱਥੀਂ ਲੱਡੂ
ਜੇ ਹਾਰ ਗਏ ਤਾਂ ਫੇਰ ਦੇਖੀ ਜਾਊਗੀ
ਫ਼ਿਕਰ ਨੂੰ ਮਾਰ ਫੱਕਾ ਫੱਕ ਲੈਣਾ ਲੀਡਰਾ ਨੇ
ਨਹੀਂ ਤਾਂ ਭੁਗਤੂ ਸਰਕਾਰ ਜਿਹੜੀ ਆਊਗੀ
ਪਤਾ ਮੈਨੂੰ ਮੰਨ ਲੈਣੀਆਂ ਤੂੰ ਹੁਣ ਮੰਗਾਂ
ਤੇਰੇ ਹੱਕ ਵਿੱਚ ਲੱਗਣਗੇ ਨਾਰੇ
ਚੱਲ ਪਏ ਕਿਸਾਨ ਫਿਰ ਦਿੱਲੀ ਵੱਲ ਨੂੰ
ਕਰ ਲਾ ਤਿਆਰੀ ਸਰਕਾਰੇ
ਜਿੱਤ ਕੇ ਦਿੱਲੀ ਨੂੰ ਆਉਣਾ ਵਾਪਸ ਕਿਸਾਨਾਂ,
ਕੰਮ ਕਰ ਜਾਣੀ ਤੇਰੀ ਜੇਹੜੀ ਖੇਡਣੀ ਤੂੰ ਚਾਲ
ਖੁਸ਼ੀਆਂ ਦੇ ਵਿੱਚ ਪੈਣੇ ਭੰਗੜੇ ਬਥੇਰੇ,
ਤੇ ਰਲ ਜਾਣੇ ਬਥੇਰੇ ਤੇਰੇ ਨਾਲ
ਮੀਤਾ ਨੀ ਡੁਮਾਣੇ ਵਾਲਾ ਸੁੱਟੁ ਫੁੱਲ ਖੜਾ
ਨਾਲ ਖੜਨਗੇ ਪਿੰਡ ਵਾਲੇ ਸਾਰੇ
ਚੱਲ ਪਏ ਕਿਸਾਨ ਫਿਰ ਦਿੱਲੀ ਵੱਲ ਨੂੰ
ਕਰ ਲਾ ਤਿਆਰੀ ਸਰਕਾਰੇ
ਲੇਖਕ ਗੁਰਮੀਤ ਡੁਮਾਣਾ
ਪਿੰਡ -ਲੋਹੀਆਂ ਖਾਸ (ਜਲੰਧਰ)
ਸੰਪਰਕ 76528 16074
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly