ਪ੍ਰਧਾਨ ਮੰਤਰੀ ਵੱਲੋਂ ਬਾਲ ਦਿਵਸ ਸੰਬੰਧੀ ਦਿੱਤੇ ਬਿਆਨ ਦੀ ਕਿਸਾਨ ਆਗੂ ਵੱਲੋਂ ਸ਼ਲਾਘਾ ਸਰਬਣ ਸਿੰਘ ਜੱਜ

ਮਹਿਤਪੁਰ – (ਕੁਲਵਿੰਦਰ ਚੰਦੀ ) ਉੱਘੇ ਸਮਾਜ ਸੇਵਕ ਅਤੇ ਦੁਆਬਾ ਕਿਸਾਨ ਯੂਨੀਅਨ ਦੇ ਆਗੂ ਸ੍ਰ ਸਰਬਣ ਸਿੰਘ ਜੱਜ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਨੁੱਖਤਾ ਦੇ ਰਹਿਬਰ ਸਭ ਦੇ ਸਾਂਝੇ ਤੇ ਏਕ ਪਿਤਾ ਏਕਸ ਕੇ ਹਮ ਬਾਰਿਕ ਦੇ ਸਿਧਾਂਤ ਦੇ ਹਾਮੀ ਹਨ । ਪੂਰਾ ਭਾਰਤ ਹੀ ਨਹੀਂ ਸਗੋਂ ਸਾਰਾ ਵਿਸ਼ਵ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾਸਾਨੀ ਇਤਿਹਾਸ ਨੂੰ ਯਾਦ ਕਰਦਾਂ ਹੈਂ, ਤੇ ਗੁਰੂ ਜੀ ਦੇ ਸਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਨਮਨ ਕਰਦਾ ਹੈ। ਜਿਸ ਮੌਕੇ ਪੂਰਾਂ ਵਿਸ਼ਵ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਿਹਾ ਹੈ ।

ਉਸ ਵਕਤ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਇਹ ਬਿਆਨ ਕਿ ਹਰ ਸਾਲ ਭਾਰਤ ਵਿੱਚ 26 ਦਸੰਬਰ ਨੂੰ ਵੀਰ ਬਾਲ ਦਿਵਸ ਵੱਜੋਂ ਮਨਾਇਆ ਜਾਵੇਗਾ । ਬਹੁਤ ਸ਼ਲਾਘਾ ਯੋਗ ਉਪਰਾਲਾ ਹੈ। ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਇਸ ਬਿਆਨ ਦੀ ਸ਼ਲਾਘਾ ਹਿੰਦੂ , ਮੁਸਲਿਮ, ਸਿੱਖ, ਈਸਾਈ, ਸਭ ਧਰਮਾਂ ਵੱਲੋਂ ਕੀਤੀ ਜਾ ਗਈ ਹੈ। ਉਨ੍ਹਾਂ ਕਿਹਾ ਮਾਣਯੋਗ ਪ੍ਰਧਾਨ ਮੰਤਰੀ ਜੀ ਪੂਰੇ ਭਾਰਤ ਦੇ ਪ੍ਰਧਾਨ ਮੰਤਰੀ ਹਨ । ਪੰਜਾਬ ਉਨ੍ਹਾਂ ਦਾ ਘਰ ਹੈ ਮੋਸਮੀ ਖ਼ਰਾਬੀ ਕਾਰਨ ਉਨ੍ਹਾਂ ਦੀ ਰੈਲੀ ਨਹੀਂ ਹੋ ਸਕੀ ਇਹ ਅਲੱਗ ਹੈ। ਭਾਜਪਾ ਦੇ ਵੋਟਰਾਂ ਵੱਲੋਂ ਵੀ ਕਿਸਾਨਾਂ ਦੀ ਮਦਦ ਕੀਤੀ ਗਈ ਹੈ। ਕਿਸਾਨਾਂ ਦੀ ਲੜਾਈ ਤਾਂ ਖੇਤੀ ਸੰਬੰਧੀ ਹੈ । ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨਾਲ ਕਿਸਾਨ ਦੀ ਲੜਾਈ ਨਹੀਂ ਹੈ । ਉਹ ਸਾਡੇ ਚੁੱਣੇ ਹੋਏ ਪ੍ਰਧਾਨ ਮੰਤਰੀ ਹਨ। ਤੇ ਅਸੀਂ ਸਦਾ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਸਤਿਕਾਰ ਕਰਦੇ ਹਾਂ ਤੇ ਪੰਜਾਬ ਆਉਣ ਤੇ ਜੀ ਆਇਆਂ ਆਖਦੇ ਹਾਂ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article12 ਜਨਵਰੀ ਦੌਣ ਕਲਾਂ ਵਿੱਚ
Next articleਸਿਆਸਤ