ਸਿਆਸਤ

ਸਰਬਜੀਤ ਸਿੰਘ ਨਮੋਲ਼

(ਸਮਾਜ ਵੀਕਲੀ)

ਬਾਬੇ ਦੀ ਬਾਣੀ ਨੂੰ ਵੀ ਨੇਤਾ ਤਾਂ ਲੁੱਟ ਕੇ ਖਾ ਗਏ
ਭੁੱਲ ਭਾਈ ਲਾਲੋ ਤਾਂਈ ਭਾਗੋ ਦੇ ਘਰ ਨੇ ਆ ਗਏ
ਹਰ ਥਾਂ ਤੇ ਗੋਲਕ ਰੱਖ ਕੇ ਲੁੱਟਦੇ ਨੇ ਕਿਰਤੀ ਨੂੰ
ਬਾਬਾ ਕੀ ਬਖ਼ਸ਼ ਦਿਊਗਾ ਲੋਟੂ ਇਸ ਬਿਰਤੀ ਨੂੰ

ਓ ਬਾਬੇ ਤੱਕੜੀ ਨੇ ਤਾਂ ਤੋਲਿਆ ਕਦੇ ਤੇਰਾਂ ਤੇਰਾਂ
ਵੋਟਾਂ ਦੀ ਖੇਡ ਸਿਆਸਤ ਕਰਦੇ ਰਹੇ ਹੇਰਾਂ ਫੇਰਾਂ
ਲੋਕਾਂ ਨੂੰ ਹਰ ਥਾਂ ਵੰਡ ਕੇ ਮਾਰਿਆ ਪ੍ਰਵਿਰਤੀ ਨੂੰ
ਬਾਬਾ ਕੀ ਬਖ਼ਸ਼ ਦਿਊਗਾ ਲੋਟੂ ਇਸ ਬਿਰਤੀ ਨੂੰ

ਭਾਈਆਂ ਤੋਂ ਭਾਈ ਮਰਾਉਂਦੇ ਵੋਟਾਂ ਦੀ ਖਾਤਿਰ ਨੇ
ਨਸ਼ਿਆਂ ਨਾਲ਼ ਪੁੱਤ ਮਰਵਾਏ ਝੂਠੇ ਇਹ ਪਾਤਰ ਨੇ
ਲੋਕਾਂ ਦੀ ਸਾਂਝ ਤੋੜ ਕੇ ਅਪਣਾਉਂਦੇ ਨੇ ਫਿਰਤੀ ਨੂੰ
ਬਾਬਾ ਕੀ ਬਖ਼ਸ਼ ਦਿਊਗਾ ਲੋਟੂ ਇਸ ਬਿਰਤੀ ਨੂੰ

ਬਾਲਾ ਮਰਦਾਨਾ ਵੀ ਅੱਜ ਬੈਠਣ ਕਦੇ ਜੁੜ ਕੇ ਨਾ
ਸਾਂਝਾ ਦਾ ਵਕਤ ਬਰਾਬਰ ਆਉਣਾ ਕਦੇ ਮੁੜ ਕੇ ਨਾ
ਨਸ਼ਿਆਂ ਵਿੱਚ ਰੋਲ਼ ਜਵਾਨੀ ਬੁਰੀ ਇਹ ਤ੍ਰਿਪਤੀ ਨੂੰ
ਬਾਬਾ ਕੀ ਬਖ਼ਸ਼ ਦਿਊਗਾ ਲੋਟੂ ਇਸ ਬਿਰਤੀ ਨੂੰ

ਜਿਨ੍ਹਾਂ ਨੇ ਸਿਰ ਕਟਵਾਏ ਉਨ੍ਹਾਂ ਦਾ ਮੁੱਲ ਕੋਈ ਨਾ
ਨੀਲੇ ਤੇ ਚਿੱਟੇ ਚੰਦਰੇ ਅੰਦਰੋਂ ਇਹ ਵੱਖ ਹੋਈ ਨਾ
‘ਜੀਤ’ ਸਿਆਂ ਦੇਣੇ ਲਾਲਚ ਬਦਲੋ ਪ੍ਰਵਿਰਤੀ ਨੂੰ
ਬਾਬਾ ਕੀ ਬਖ਼ਸ਼ ਦਿਊਗਾ ਲੋਟੂ ਇਸ ਬਿਰਤੀ ਨੂੰ

ਸਰਬਜੀਤ ਸਿੰਘ ਨਮੋਲ਼

ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਧਾਨ ਮੰਤਰੀ ਵੱਲੋਂ ਬਾਲ ਦਿਵਸ ਸੰਬੰਧੀ ਦਿੱਤੇ ਬਿਆਨ ਦੀ ਕਿਸਾਨ ਆਗੂ ਵੱਲੋਂ ਸ਼ਲਾਘਾ ਸਰਬਣ ਸਿੰਘ ਜੱਜ
Next articleਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਚੋਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਚੋਣ ਮੁਹਿੰਮ ਨੰਬਰ ਇੱਕ ਤੇਣ ਮੁਹਿੰਮ ਨੰਬਰ ਇੱਕ ਤੇ