ਬਠਿੰਡਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਸਾਬਕਾ ਸਰਪੰਚ ਗੁਰਮੀਤ ਸਿੰਘ ਭੋਲੂ ਸਾਧੂ ਵਾਲਾ ਅਤੇ ਕਿਸਾਨ ਆਗੂ ਬਲਦੇਵ ਸਿੰਘ ਝੰਡਾ ਕਲਾਂ ।ਗੁਰਭੇਜ ਸਿੰਘ ਭੇਜਾ। ਰਾਜਾ ਸਿੰਘ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਿਲ ਹੋਏ।ਸਾਰੇ ਸਾਥੀਆਂ ਦਾ ਦਿਲੋਂ ਸਤਿਕਾਰ ਕੀਤਾ ਜਾਵੇਗਾ। ਕੁਲਦੀਪ ਸਿੰਘ ਸਰਦੂਲਗੜ੍ਹ ਜੀ ਨੇ ਕਿਹਾ ਹੈ ਕਿ ਇਹ ਕਿਸੇ ਵਿਸ਼ੇਸ਼ ਇੱਕ ਜ਼ਾਤੀ ਅਤੇ ਧਰਮ ਦੀ ਪਾਰਟੀ ਨਹੀਂ ਹੈ ਸਗੋਂ ਇਹ ਤਾਂ ਸਰਬਜੰਨ ਦੀ ਪਾਰਟੀ ਹੈ ਇਸ ਲਈ ਇਸ ਵਿੱਚ ਹਰ ਇੱਕ ਜਾਤੀ ਧਰਮ ਦਾ ਆਦਮੀ ਸ਼ਾਮਲ ਹੋ ਸਕਦਾ ਹੈ ਕਿਉਂਕਿ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਕਿਹਾ ਸੀ ਕਿ ਅਸੀਂ ਮੰਨੂਵਾਦ ਦਾ ਸ਼ਿਕਾਰ ਹੋਕੇ ਆਪਸ ਵਿੱਚ ਵੰਡੇ ਹੋਏ ਹਾਂ ਇਸ ਲਈ ਸਾਡੀ ਸਰਕਾਰ ਨਹੀਂ ਬਣਦੀ ਪਰ ਬਹੁਜਨ ਸਮਾਜ ਪਾਰਟੀ ਦੇ ਨਾਂ ਤੋਂ ਹੀ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਇਹ ਬਹੁਤ ਜਾਤੀਆਂ ਦੀ ਪਾਰਟੀ ਹੈ ਅਸੀਂ ਜਾਤਾਂ ਪਾਤਾਂ ਛੱਡ ਕੇ ਬਹੁਜਨ ਸਮਾਜ ਬਣਾਉਣਾ ਹੈ ਅਲਪਜਨ ਤੋਂ ਬਹੁਜਨ ਸਮਾਜ ਬਣਾਉਣਾ ਹੈ ਇਹ ਪੰਜਾਬ ਸੰਭਾਲੋ ਮਹਿਮ ਅੱਜ ਹੋਰ ਮਜ਼ਬੂਤ ਹੋਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



