ਮਾਸਟਰ ਰਾਮ ਲਾਲ ਦੀ ਵਿਦਾਇਗੀ ਪਾਰਟੀ

ਜਸਪਾਲ ਸਿੰਘ ਮਹਿਰੋਕ

(ਸਮਾਜ ਵੀਕਲੀ)

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀ ਵਾਲਿਆ ਜੋ ਟਰਾਸਫਾਰਮਰ ਮਡਿਊਲ ਉਦੋ ਚਲਾਇਆ ਸੀ,
2015 ਵਿੱਚ ਸੁਦੇਸ਼ ਕੁਮਾਰ ਗਰਗ ਦੀ ਥਾਂ ਤੇ ਸ੍ਰੀ ਰਾਮ ਲਾਲ ਗਰਗ ਅਰਥਸ਼ਾਸਤਰੀ ਜੋਗੀਪੁਰ ਸਕੂਲੇ ਆਇਆ ਸੀ।

ਇੱਕ ਤੋਂ ਇੱਕ ਸੀ ਕੰਮ ਕਰਨ ਵਾਲਾ ਸਕੂਲ ਦੇ ਵਿਚ, ਪ੍ਰਿੰਸੀਪਲ ਸਰ ਨੂੰ ਕਿਸੇ ਦਾ ਨਾ ਚੇਤਾ ਆਇਆ ਸੀ
ਹਰ ਕੰਮ ਵਿਚ ਨਿਪੁੰਨ ਵੇਖ ਕੇ ਇਹਨਾਂ ਨੂੰ ਕਰਤਾਰ ਸਿੰਘ ਸਰਾਭਾ ਹਾਊਸ ਦਾ ਇੰਚਾਰਜ ਬਣਾਇਆ ਸੀ।

ਕਲਾਸ ਛੋਟੀ ਹੋਵੇ ਚਾਹੇ ਵੱਡੀ ਹੋਵੇ ਦੋਨਾਂ ਨੂੰ ਪੜ੍ਹਾਉਣ ਤੋਂ ਇਹ ਬਿਲਕੁਲ ਨਹੀ ਝਿਜਕਦੇ ਸੀ,
ਇੱਕ ਗੱਲ ਸੱਚੀ ਹੈ ਆਪਣਾ ਅਤੇ ਵਿਦਿਆਰਥੀਆਂ ਦਾ ਕਾਗਜ਼ੀ ਕੰਮ ਤਸੱਲੀਬਖਸ਼ ਪੂਰਾ ਰੱਖਦੇ ਸੀ।

ਘਰੋਂ ਸਵੇਰੇ ਮੈਡਮ ਜੀ ਵੱਲੋਂ ਲੰਚ ਬੌਕਸ ਦੇ ਵਿਚ ਪਤਾ ਨਹੀਂ ਕਿਹੜੀ ਡਿਸ਼ ਪੁਆਕੇ ਲਿਆਂਦੇ ਸੀ,
ਇੱਕ ਗੱਲ ਵੇਖੀ ਅਸਾਂ ਸਾਰਿਆਂ ਨੇ ਰੋਟੀ ਗੱਡੀ ਵਿੱਚ ਬਹਿ ਕੇ ਇਕੱਲੇ ਹੀ ਖਾਂਦੇ ਸੀ।

ਹਾਜਮਾ ਇਨ੍ਹਾਂ ਦਾ ਬਹੁਤ ਹੈ ਵੱਡਾ, ਆਪਣੇ ਦਿਲ ਦੀ ਗੱਲ ਕਿਸੇ ਨੂੰ ਵੀ ਨਹੀਂ ਦੱਸਦੇ ਸੀ,
ਪਰ ਕੋਹਲੀ ਚੌਂਕ ਦੇ ਵਿਚ ਬਹਿ ਕੇ ਦੂਜਿਆਂ ਦੀ ਗੱਲਾਂ ਉੱਤੇ ਸ਼ੰਮੀ ਕਪੂਰ ਦੀ ਤਰ੍ਹਾਂ ਰਹਿੰਦੇ ਹੱਸਦੇ ਸੀ।

ਸਕੂਲ ਵਿੱਚ ਲੋਹੜੀ ਦੀਵਾਲੀ ਮਨਾਉਣ ਦੇ ਲਈ ਦੇ ਸਾਰੇ ਅਧਿਆਪਕ ਜੋ ਮਾਇਆ ਇਕੱਠੀ ਕਰਦੇ ਸੀ,
ਓਦੋਂ ਅਰਥਸਾਸਤਰੀ ਮਾਹਿਰ ਹੋਣ ਦੇ ਨਾਤੇ ਰਾਮ ਲਾਲ ਜੀ ਪੈਸੇ ਵਾਲੀ ਮੁੱਠੀ ਹਮੇਸ਼ਾ ਘੁੱਟ ਕੇ ਰੱਖਦੇ ਸੀ।

ਸ਼ਾਮੀ ਛੁੱਟੀ ਵੇਲੇ ਘਰ ਜਾਣ ਦੀ ਸੀ ਹਮੇਸ਼ਾ ਰਹਿੰਦੀ ਸੀ ਕਾਹਲੀ ਪਤਾ ਨਹੀਂ ਕਿਹੜੀ ਬਲਾ ਤੋਂ ਡਰਦੇ ਸੀ,
ਜਾਣ ਵੇਲੇ ਗੱਡੀ ਗੇਟ ਵੱਲ ਖੜੀ ਕਰਕੇ ਹਾਜ਼ਰੀ ਲਾਉਣ ਦੇ ਲਈ ਰਜਿਸਟਰ ਸਭ ਤੋਂ ਪਹਿਲਾਂ ਆਪ ਹੀ ਫੜਦੇ ਸੀ।

ਪ੍ਰਿੰਸੀਪਲ ਦਫ਼ਤਰ ਵੱਲੋਂ ਐਸ.ਸੀ.-ਬੀ.ਸੀ. ਵਜੀਫੇ ਦਾ ਚਾਰਜ ਜੋ ਇਹਨਾਂ ਦੇ ਹਿੱਸੇ ਆਇਆ ਸੀ,
ਚਾਰਜ ਲੈਣ ਵਾਲੇ ਮੈਡਮ ਦੰਗ ਰਹਿ ਗਏ ਕਹਿੰਦੇ ਕਿਵੇਂ ਇਕੱਲਾ ਇਕੱਲਾ ਮੋਤੀ ਮਾਲਾ ਵਿਚ ਪਰੋਇਆ ਸੀ।

ਦਿਲ ਤੇ ਨਾ ਲਾਇਉ ਰਾਮ ਲਾਲ ਜੀ ਸਰਕਾਰੀ ਨੌਕਰੀ ਕਰਨ ਦਾ ਇਹ ਦਸਤੂਰ ਰਹਿਣਾ ਜਾਰੀ ਹੈ।
ਅੱਜ ਤੁਸੀ ਜਾ ਰਹੇ ਹੋ, ਅਗਲੇ ਸਾਲ ਕਿਸੇ ਹੋਰ ਨੇ ਜਾਣਾ ਹੈ, ਰਿਟਾਇਰ ਹੋਣ ਦੀ ਆਉਣੀ ਸਭ ਦੀ ਵਾਰੀ ਏ।

ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188

 

Previous articleਸਾਦਗੀ ਸੁਹੱਪਣ ਦਾ ਜ਼ਰੂਰੀ ਅੰਗ
Next articleਪਰਮ ਪਿਤਾ ਪਰਮਾਤਮਾ