HOME ਨਵਾਂ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਗਰੀਬਾਂ ਦੇ ਨਾ ਨਾਲ ਜਾਣੇ...

ਨਵਾਂ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਗਰੀਬਾਂ ਦੇ ਨਾ ਨਾਲ ਜਾਣੇ ਜਾਂਦੇ ਦਿਨੇਸ਼ ਸੂਰੀ ਆਮ ਆਦਮੀ ਪਾਰਟੀ ਵਿੱਚ ਆਏ

8
 ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਨਵਾਂਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀਂ, ਗਰੀਬਾਂ ਦੇ ਮਸੀਹਾਂ ਅਤੇ ਪੀਬੀ 32 ਨਵਾਂਸ਼ਹਿਰ ਦੇ ਮਾਲਕ ਦਿਨੇਸ਼ ਸੂਰੀ  ਸਾਥੀਆਂ ਸਮੇਤ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ। ਉਹਨਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ  ਦਿਨੇਸ਼ ਸੂਰੀ ਨੂੰ ਜਲਦੀ ਵੱਡੀ ਜਿੰਮੇਵਾਰੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪਾਰਟੀ ਚ ਮਿਹਨਤੀ ਵਰਕਰਾਂ ਨੂੰ ਹਮੇਸ਼ਾ ਸਤਿਕਾਰ ਦਿੱਤਾ ਜਾਵੇਗਾ ਅਤੇ ਹਰ ਵਰਗ ਨੂੰ ਬਣਦੀ ਨੁਮਾਇੰਦਗੀ ਦਿੱਤੀ ਜਾਵੇਗੀ।ਦਿਨੇਸ਼ ਸੂਰੀ ਨੇ ਆਖਿਆ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਆਏ ਹਨ। ਉਹਨਾਂ ਆਖਿਆ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਰਾਜ ਨੂੰ ਸਾਫ ਸੁਥਰਾ ਪ੍ਰਸ਼ਾਸਨ ਦਿੱਤਾ ਹੈ ਅਤੇ ਹਰ ਵਰਗ ਦੇ ਕੰਮ ਕਰਵਾਏ ਹਨ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਦਾ ਫੈਸਲਾ ਲਿਆ।ਪਾਰਟੀ ਵੱਲੋਂ ਜੋ ਵੀ ਉਸ ਨੂੰ ਸੇਵਾਵਾਂ ਲਗਾਈਆਂ ਗਈਆਂ ਉਹ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਆਖਿਆ ਕਿ ਉਹ ਪਾਰਟੀ ਦੇ ਭਰੋਸੇ ਤੇ ਹਮੇਸ਼ਾ ਕਾਇਮ ਰਹਿਣਗੇ। ਉਹਨਾਂ ਪਾਰਟੀ ਚ ਸ਼ਾਮਿਲ ਹੋਣ ਸਮੇਂ ਡਾਕਟਰ ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ ਅਤੇ ਚੇਅਰਪਰਸਨ ਸਤਿੰਦਰ ਕੌਰ ਨੂਰਪੁਰ ਬਲਾਕ ਸੰਮਤੀ ਬੰਗਾ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨਾਂ ਨੇ ਉਹਨਾਂ ਨੂੰ ਪਾਰਟੀ ਚ ਸ਼ਾਮਿਲ ਹੋਣ ਲਈ ਪ੍ਰੇਰਤ ਕੀਤਾ। ਉਹਨਾਂ ਆਖਿਆ ਕਿ ਮੁੱਖ ਮੰਤਰੀ ਵੱਲੋਂ ਜੋ ਵੀ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਪੂਰੇ ਕੀਤੇ ਜਾ ਰਹੇ ਹਨ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ।  ਵਿਧਾਇਕ ਡਾਕਟਰ ਸੁਖਵਿੰਦਰ  ਸੁੱਖੀ ਨੇ ਆਖਿਆ ਕਿ ਦਿਨੇਸ਼ ਸੂਰੀ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਨੌਜਵਾਨ ਹਨ ਇਹਨਾਂ ਦੇ ਆਉਣ ਦੇ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ ਇਸ ਮੌਕੇ ਤੇ  ਪਵਨਜੀਤ ਸਿੰਘ ਸਿੱਧੂ ਸੰਗਠਨ ਇੰਚਾਰਜ , ਵਿਜੇ ਨਵਾਂ ਸ਼ਹਿਰ ,ਸੋਹਣ ਲਾਲ ਗੋਵਿੰਦਪੁਰ, ਕਰਨ ਗੁਣਾਚੌਰ, ਮੱਖਣ ਸਿੰਘ ਹੰਸਰੋ  ਅਤੇ ਹੋਰ ਮੈਂਬਰ ਹਾਜ਼ਰ ਸਨ। ਦਿਨੇਸ਼ ਸੂਰੀ ਦਾ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਸਨਮਾਨ ਕਰਦੇ ਹੋਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleUK ASIAN FILM FESTIVAL RETURNS FOR ITS 28TH EDITION, ASKING WHAT STORIES STILL BIND US TOGETHER IN THIS FRACTURED TIME
Next articleਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਨਕਲੀਆਂ ਵਿਖੇ ਵਿੱਦਿਅਕ ਸੈਸ਼ਨ 2025- 26 ਦਾ ਸਲਾਨਾ ਸਮਾਗਮ ਕਰਵਾਇਆ ਗਿਆ|