ਮੇਲੇ ਨੂੰ ਬਹੁਤ ਸਾਰੇ ਚੈਨਲਾਂ ਵੱਲੋਂ ਵਰਲਡਵਾਈਡ ਲੈਵਲ ’ਤੇ ਕੀਤਾ ਜਾਵੇਗਾ ਟੈਲੀਕਾਸਟ
ਕਨੇਡਾ ਕੈਲਗਰੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਪੰਜਾਬੀ ਇੰਡੋ ਫੈਸਟ ਗਦਰੀ ਮੇਲਾ ਫਾਉਂਡੇਸ਼ਨ ਅਤੇ ਅਦਾਰਾ ਦੇਸ ਪੰਜਾਬ ਟਾਈਮਜ਼ ਦੇ ਸਹਿਯੋਗ ਦੇ ਨਾਲ 23ਵਾਂ ਗਦਰੀ ਬਾਬਿਆਂ ਦਾ ਮੇਲਾ 4, 5 ਅਤੇ 6 ਅਗਸਤ 2023 ਨੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ’ਚ ਸ਼ਾਮਲ ਹੋਣ ਲਈ ਕਈ ਸ਼ਖਸੀਅਤਾਂ ਨੂੰ ਵਿਸ਼ੇਸ਼ ਸੱਦੇ ਦਿੱਤੇ ਗਏ ਹਨ। ਮੇਲਾ ਕਮੇਟੀ ਨੇ ਦੱਸਿਆ ਕਿ ਮੇਲੇ ਵਿਚ ਪ੍ਰਸਿੱਧ ਸਮਾਜ ਸੇਵਕ ਡਾ. ਸਵੈਮਾਨ ਸਿੰਘ ਅਤੇ ਕੁਲਦੀਪ ਸਿੰਘ ਵਿਸ਼ੇਸ਼ ਸੱਦੇ ’ਤੇ ਪਹੁੰਚ ਰਹੇ ਹਨ। ਡਾ. ਸਵੈਮਾਨ ਸਿੰਘ ਨੇ ਕਿਸਾਨ ਮੋਰਚੇ ਦੇ ਦੌਰਾਨ ਬਹੁਤ ਸੇਵਾ ਨਿਭਾਈ ਸੀ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ ਕੈਨੇਡਾ ਦੇ ਬਹੁਤ ਸਾਰੇ ਚੈਨਲਾਂ ਵੱਲੋਂ ਵਰਲਡਵਾਈਡ ਲੈਵਲ ’ਤੇ ਮੇਲੇ ਨੂੰ ਟੈਲੀਕਾਸਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੇਲੇ ਦੀ ਲਾਈਵ ਕਵਰੇਜ ਵੀ ਯੂਟਿਊਬ ਅਤੇ ਫੇਸਬੁੱਕ ਚੈਨਲਾਂ ’ਤੇ ਦੇਖਣ ਨੂੰ ਮਿਲੇਗੀ। ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਹੋਰ ਵੀ ਕਈ ਸ਼ਖਸੀਅਤਾਂ ਜੋ ਮੇਲੇ ਵਿਚ ਵਿਸ਼ੇਸ਼ ਸੱਦੇ ’ਤੇ ਸ਼ਾਮਲ ਹੋਣਗੀਆਂ ਉਨ੍ਹਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਮੇਲੇ ਮੇਲੇ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸ. ਬ੍ਰਹਮ ਪ੍ਰਕਾਸ਼ ਲੁੱਡੂ ਨਾਲ ਫੋਨ ਨੰਬਰ 403-827-9293 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly