ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਪ੍ਰਸਿੱਧ ਪੰਜਾਬੀ ਗਾਇਕ ਆਰ. ਡੀ. ਸਾਗਰ ਯੂਰੋਪ ਦੇ ਸਫਲ ਦੌਰੇ ਉਪਰੰਤ ਵਾਪਿਸ ਵਤਨ ਪਰਤ ਆਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਾਇਕ ਆਰ. ਡੀ ਸਾਗਰ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਫਲ ਪ੍ਰੋਗਰਾਮ ਜਗਤ ਗੁਰੂ ਰਵਿਦਾਸ ਬੇਗਮਪੁਰਾ ਦਰਬਾਰ (ਪਸਾਗਨਾ), ਸ੍ਰੀ ਗੁਰੂ ਰਵਿਦਾਸ ਸੁੱਖ ਸਾਗਰ ਸਭਾ (ਮਨਿੰਦੀ), ਸ੍ਰੀ ਗੁਰੂ ਰਵਿਦਾਸ ਦਰਬਾਰ (ਕਰੋਪੀ), ਸ੍ਰੀ ਗੁਰੂ ਰਵਿਦਾਸ ਭਵਨ ਦਰਬਾਰ (ਸੀਮਾਧਾਰੀ) ਵਿਖੇ ਕਰਵਾਏ ਗਏ ਤੇ ਇੱਕ ਸਮਾਗਮ ਸ਼ਿਵ ਮੰਦਿਰ ਦਲੇਸੀ ਗਰੀਸ ਵਿਖੇ ਵੀ ਕਰਵਾਇਆ ਗਿਆ | ਇਸ ਮੌਕੇ ਗਾਇਕ ਆਰ. ਡੀ ਸਾਗਰ ਨੇ ਉੱਘੇ ਪ੍ਰਮੋਟਰ ਰਾਮ ਸਰੂਪ, ਸੁਰਿੰਦਰ ਰਾਏ (ਰਾਏ ਸਟੂਡੀਓ), ਪ੍ਰਧਾਨ ਜਸਵਿੰਦਰ ਰਈਆ, ਬੱਬੀ ਹਿਆਲਾ, ਗੀਤਕਾਰ ਕਾਲਾ ਪਧਿਆਣਾ, ਸੋਨੀ ਬੰਬੇਲੀ, ਲੱਕੀ ਰਾਏ, ਹੈਪੀ ਰਾਏ (ਵੀਡੀਓ ਡਾਇਰੈਕਟਰ), ਡਾ. ਰਾਮ ਜੀ ਧੀਰ, ਸੰਤੋਖ ਰਾਮ, ਕੁਲਵੀਰ ਗਾਟ, ਜਸਵੀਰ ਲਾਲੀ, ਜਸਵਿੰਦਰ ਪੱਪੂ, ਗੁਰਦੀਪ ਕਟਾਰੀਆ ਤੇ ਸਮੂਹ ਸ੍ਰੀ ਗੁਰੂ ਰਵਿਦਾਸ ਸਭਾਵਾਂ ਤੇ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਗਾਇਕ ਸਾਗਰ ਨੇ ਅੱਗੇ ਕਿਹਾ ਕਿ ਉਹ ਭਵਿੱਖ ‘ਚ ਵੀ ਇਸੇ ਤਰਾਂ ਦੇ ਪਿਆਰ ਤੇ ਸਤਿਕਾਰ ਦੀ ਉਮੀਦ ਰੱਖਦੇ ਹਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj