HOME ਪ੍ਰਸਿੱਧ ਪੰਜਾਬੀ ਗਾਇਕ ਪਿ੍ੰਸ ਸੁਖਦੇਵ ਦੀ ਮੌਤ, ਅੱਜ ਕੀਤਾ ਗਿਆ ਸਸਕਾਰ

ਪ੍ਰਸਿੱਧ ਪੰਜਾਬੀ ਗਾਇਕ ਪਿ੍ੰਸ ਸੁਖਦੇਵ ਦੀ ਮੌਤ, ਅੱਜ ਕੀਤਾ ਗਿਆ ਸਸਕਾਰ

1
ਪਿ੍ੰਸ ਸੁਖਦੇਵ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪ੍ਰਸਿੱਧ ਪੰਜਾਬੀ ਗਾਇਕ, ਗੀਤਕਾਰ ਤੇ ਮਿਊਜ਼ਿਕ ਅਕੈਡਮੀ ਚਲਾ ਰਹੇ ਪਿ੍ੰਸ ਸੁਖਦੇਵ ਦੀ ਅਚਾਨਕ ਗੁਰਦਿਆਂ ਦੀ ਬਿਮਾਰੀ ਦੇ ਕਾਰਣ ਮੌਤ ਹੋ ਗਈ ਹੈ | ਉਨਾਂ ਦੀ ਦੁਖਦਾਈ ਮੌਤ ‘ਤੇ ਇਲਾਕੇ ਦੇ ਨਾਮਵਰ ਕਲਾਕਾਰਾਂ, ਗਾਇਕਾਂ, ਗੀਤਕਾਰਾਂ ਤੇ ਰੰਗ ਮੰਚ ਦੇ ਕਲਾਕਾਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਸਿੱਧ ਸਮਾਜ ਸੇਵਕ ਤੇ ਪ੍ਰਮੋਟਰ ਤਲਵਿੰਦਰ ਢਿੱਲੋਂ (ਯੂ.ਕੇ) ਨੇ ਦੱਸਿਆ ਕਿ ਅੱਜ ਉਨਾਂ ਦਾ ਸਸਕਾਰ ਇੰਡਸਟੀ ਅਸਟੇਟ ਨੇੜੇ ਲੰਮਾ ਪਿੰਡ ਚੌਂਕ ‘ਚ ਬਾਅਦ ਦੁਪਿਹਰ ਦੋ ਵਜੇ ਕਰ ਦਿੱਤਾ ਗਿਆ ਹੈ | ਉਨਾਂ ਦਾ ਮੌਤ ਦੇ ਕਾਰਣ ਪੰਜਾਬੀ ਸੰਗੀਤ ਨੂੰ  ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਂਗਨਵਾੜੀ ਸੈਂਟਰ ਅੱਪਰਾ ਵਿਖੇ ‘ਪੋਸ਼ਣ ਮਹੀਨਾ’ ਮਨਾਇਆ ਗਿਆ
Next articleਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਭਲੂਰ ਦੀ ਅਗਵਾਈ ਹੇਠ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਡੀਸੀ ਮੋਗਾ ਨੂੰ ਮੰਗ ਪੱਤਰ