HOME ਉੱਘੇ ਸ਼ਾਇਰ ਗੁਰਵਿੰਦਰ ਕੰਗ ਨੂੰ ਸਦਮਾ, ਸਹੁਰੇ ਦਾ ਦੇਹਾਂਤ

ਉੱਘੇ ਸ਼ਾਇਰ ਗੁਰਵਿੰਦਰ ਕੰਗ ਨੂੰ ਸਦਮਾ, ਸਹੁਰੇ ਦਾ ਦੇਹਾਂਤ

2

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਇਲਾਕੇ ਦੇ ਉੱਘੇ ਸ਼ਾਇਰ ਗੁਰਵਿੰਦਰ ਕੰਗ ਨੂੰ  ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਬੀਤੇ ਦਿਨ ਉਨਾਂ ਦੇ ਸਹੁਰਾ ਸਾਹਿਬ ਸ. ਸੋਹਣ ਸਿੰਘ ਢਿੱਲੋਂ ਦਾ ਦੇਹਾਂਤ ਹੋ ਗਿਆ | ਉਨਾਂ ਦੀ ਬੇਵਕਤੀ ਮੌਤ ‘ਤੇ ਇਲਾਕੇ ਭਰ ਦੀਆਂ ਸਮਾਜਿਕ, ਸਵੈ-ਸੈਵੀ ਸੰਸਥਾਵਾਂ ਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਅਹੁਦੇਦਾਰਾਂ ਨੇ ਦੁੱਖ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ  ਆਪਣੇ ਚਰਨਾਂ ‘ਚ ਨਿਵਾਸ ਬਖਸਣ ਤੇ ਪਿੱਛੋਂ ਪਰਿਵਾਰ ਨੂੰ  ਭਾਣਾ ਮੰਨਣ ਦਾ ਬਲ ਬਖਸ਼ਣ | ਸ. ਸੋਹਣ ਸਿੰਘ ਢਿੱਲੋਂ ਨਮਿਤ ਅੰਤਿਮ ਅਰਦਾਸ ਤੇ ਪਾਠ ਦਾ ਭੋਗ ਮਿਤੀ 31 ਅਕਤੂਬਰ ਦਿਨ ਸ਼ੁੱਕਰਵਾਰ ਨੂੰ  ਗੁਰੂਦੁਆਰਾ ਸ਼ਹੀਦ ਭਾਈ ਤਾਰਾ ਸਿੰਘ ਜੀ ਪਿੰਡ ਮੰਡੀ ਨੇੜੇ ਅੱਪਰਾ ਤਹਿ. ਫਿਲੌਰ ਜਿਲਾ ਜਲੰਧਰ ਵਿਖੇ ਬਾਅਦ ਦੁਪਿਹਰ ਹੋਵੇਗੀ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleतालिबानी और हिन्दुत्ववादी पितृसत्तात्मकता क्या समान है और क्या अलग
Next articleआरएसएस नाज़ियों को फॉलो कर रहा है: पं. जवाहरलाल नेहरू