ਕੀਵੀ ਫਰੂਟ ਦੇ ਪ੍ਰਸਿੱਧ ਕਾਰੋਬਾਰੀ ਸਰਦਾਰ ਅਮਰੀਕ ਸਿੰਘ ਪਟਵਾਰੀ ਨਿਊਜ਼ੀਲੈਂਡ ਦੇ ਮਾਤਾ ਬਚਨ ਕੌਰ ਜੀ ਅਕਾਲ ਚਲਾਣਾ ਕਰ ਗਏ   

ਨਿਊਜ਼ੀਲੈਂਡ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਕੀਵੀ ਫਰੂਟ ਦੇ ਪ੍ਰਸਿੱਧ ਕਾਰੋਬਾਰੀ ਸਰਦਾਰ ਅਮਰੀਕ ਸਿੰਘ ਪਟਵਾਰੀ ਨਿਊਜ਼ੀਲੈਂਡ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ। ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਬਚਨ ਕੌਰ ਜੀ 17 ਮਾਰਚ 2022 ਨੂੰ ਅਕਾਲ ਚਲਾਣਾ ਕਰ ਗਏ। ਜਿਸ ਨਾਲ ਨਿਊਜ਼ੀਲੈਂਡ ਟੀ- ਪੁੱਕੀ ਖੇਤਰ ਵਿੱਚ ਵੱਸਦੇ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ। ਵੱਡੀ ਗਿਣਤੀ ਵਿੱਚ ਸਮੁੱਚੇ ਪੰਜਾਬੀ ਭਾਈਚਾਰੇ ਨੇ ਸਰਦਾਰ ਅਮਰੀਕ ਸਿੰਘ ਪਟਵਾਰੀ ਨਿਊਜ਼ੀਲੈਂਡ ਜੀ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਅਫਸੋਸ ਪ੍ਰਗਟ ਕੀਤਾ। ਮਾਤਾ ਬਚਨ ਕੌਰ ਜੀ ਦਾ ਅੰਤਿਮ ਸੰਸਕਾਰ 25 ਮਾਰਚ 2022 ਨੂੰ 383 Pyes Pa Road ਟੌਰੰਗਾ ਨਿਊਜ਼ੀਲੈਂਡ ਵਿਖੇ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਮਾਤਾ ਬਚਨ ਕੌਰ ਜੀ ਦਾ ਪਿੰਡ ਕੜਾਲ ਖੁਰਦ ਜ਼ਿਲ੍ਹਾ ਕਪੂਰਥਲਾ ਸੀ। ਅੰਤਿਮ ਸੰਸਕਾਰ ਮੋਕੇ ਕਰੋਨਾ ਮਹਾਮਾਰੀ ਦੇ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ।

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜ ਰਾਜਾਂ ‘ਚ ਹੋਈਆਂ ਚੋਣਾਂ ਧਰਮ ਨਿਰਪੱਖਤਾ ਖ਼ਤਰੇ ‘ਚ
Next articleਸਵ. ਸੰਦੀਪ ਨੰਗਲ ਅੰਬੀਆਂ ਨੂੰ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਨੇ ਦਿੱਤੀ ਸ਼ਰਧਾਂਜਲੀ