ਅਫ਼ਗ਼ਾਨਿਸਤਾਨ ਨੇ ਅਮਰੀਕਾ ’ਚੋਂ ਕੁਝ ਨਹੀਂ ਖੱਟਿਆ: ਪੂਤਿਨ

ਮਾਸਕੋ (ਸਮਾਜ ਵੀਕਲੀ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਫ਼ਗ਼ਾਨਿਸਤਾਨ ਵਿੱਚ ਸ਼ਮੂਲੀਅਤ ਲਈ ਅਮਰੀਕਾ ਦੀ ਨੁਕਤਾਚੀਨੀ ਕਰਦਿਆਂ ਅੱਜ ਕਿਹਾ ਕਿ ਅਫ਼ਗ਼ਾਨਿਸਤਾਨ ਵਿੱਚ 20 ਸਾਲ ਦੀ ਫੌਜੀ ਮੌਜੂਦਗੀ ਦੇ ਬਾਵਜੂਦ ਵੀ ਅਮਰੀਕਾ ਨੇ ਕੁਝ ਨਹੀਂ ਖੱਟਿਆ ਹੈ। ਰੂਸੀ ਸਦਰ ਨੇ ਕਿਹਾ, ‘‘ਪਿਛਲੇ 20 ਸਾਲਾਂ ਦੌਰਾਨ ਅਮਰੀਕੀ ਫ਼ੌਜ ਨੇ ਅਫ਼ਗ਼ਾਨਿਸਤਾਨ ਵਿਚ ਉਥੇ ਰਹਿੰਦੇ ਲੋਕਾਂ ਨੂੰ ਸੱਭਿਅਕ ਬਣਾਉਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਕੁੱਲ ਆਲਮ ਦੇ ਹਿਸਾਬ ਨਾਲ ਜਿਊਣ ਦੇ ਢੰਗ ਤਰੀਕੇ ਤੇ ਹੋਰ ਮਾਪਦੰਡਾਂ ਤੇ ਸਮਾਜ ਵਿੱਚ ਵਿਚਰਨ ਬਾਰੇ ਦੱਸਿਆ। ਪਰ ਨਤੀਜਾ ਕੀ ਹੋਇਆ। ਦੋਵਾਂ ਧਿਰਾਂ ਅਮਰੀਕਾ ਤੇ ਅਫ਼ਗਾਨਿਸਤਾਨ ਵਿੱਚ ਰਹਿੰਦੇ ਲੋਕਾਂ ਨੂੰ ਦੁਖ਼ਾਂਤ ਝੱਲਣ ਪਿਆ। ਨਤੀਜਾ ਜੇਕਰ ਨਕਾਰਾਤਮਕ ਨਹੀਂ ਤਾਂ ਸਿਫ਼ਰ ਜ਼ਰੂਰ ਹੈ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੁਣ ਭਾਰਤ-ਅਮਰੀਕਾ ਅਤਿਵਾਦ ਖ਼ਿਲਾਫ਼ ਮਿਲ ਕੇ ਲੜਨ: ਕ੍ਰਿਸ਼ਨਾਮੂਰਤੀ
Next articleਕੈਨੇਡੀਅਨ ਸੰਸਦ ਲਈ 21 ਔਰਤਾਂ ਸਣੇ 70 ਪੰਜਾਬੀ ਚੋਣ ਮੈਦਾਨ ’ਚ