ਮੈਚ ਦੌਰਾਨ ਮਸ਼ਹੂਰ ਕਬੱਡੀ ਖਿਡਾਰੀ ਮੰਨੂ ਮਸਾਣਾਂ ਦੀ ਹੋਈ ਮੌਤ

ਗੁਰਦਾਸਪੁਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਪੰਜਾਬ ਦੇ ਮਸ਼ਹੂਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨਪ੍ਰੀਤ ਮੰਨੂ ਮਸਾਣਾਂ ਦੀ ਮੌਤ ਹੋ ਗਈ ਹੈ। ਸੂਚਨਾ ਮੁਤਾਬਕ ਖਿਡਾਰੀ ਮੰਨੂ ਅੰਮ੍ਰਿਤਸਰ ਵਿੱਚ ਆਯੋਜਿਤ ਇੱਕ ਕਬੱਡੀ ਮੈਚ ਖੇਡਣ ਗਿਆ ਸੀ। ਮੈਚ ਦੌਰਾਨ ਖਿਡਾਰੀ ਦੇ ਸਿਰ &lsquoਤੇ ਸੱਟ ਲੱਗ ਗਈ। ਸੱਟ ਇੰਨੀ ਗੰਭੀਰ ਸੀ ਕਿ ਕੁੱਝ ਸਮਾਂ ਬਾਅਦ ਉਸ ਦੀ ਮੌਤ ਹੋ ਗਈ।ਮੰਨੂ ਮਸਾਣਾਂ ਦੀ ਮੌਤ ਦੀ ਖਬਰ ਮਗਰੋਂ ਮੌਕੇ &lsquoਤੇ ਸੋਗ ਦੀ ਲਹਿਰ ਦੌੜ ਗਈ ਹੈ। ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਜੋ ਖਿਡਾਰੀ ਕੁਝ ਸਮਾਂ ਪਹਿਲਾਂ ਉਨ੍ਹਾਂ ਨਾਲ ਕਬੱਡੀ ਮੈਚ ਖੇਡ ਰਿਹਾ ਸੀ, ਮੈਚ ਖੇਡਦੇ-ਖੇਡਦੇ ਉਹ ਇਸ ਦੁਨੀਆਂ ਤੋਂ ਹੀ ਚਲਾ ਗਿਆ। ਇੰਟਰਨੈਸ਼ਨਲ ਕਬੱਡੀ ਖਿਡਾਰੀ ਮੰਨੂ ਮਸਾਣਾਂ ਦੀ ਮੌਤ ਤੋਂ ਬਾਅਦ ਪੂਰੇ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਮਨਪ੍ਰੀਤ ਮੰਨੂ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਡੇਰਾ ਬਾਬਾ ਨਾਲ ਸਬੰਧਤ ਪਿੰਡ ਮਸਾਣਾਂ ਦਾ ਰਹਿਣ ਵਾਲਾ ਸੀ। ਇਸ ਦੌਰਾਨ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਲ ਸਬੰਧਤ ਪਿੰਡ ਮਸਾਣਾਂ ਦੇ ਸਰਪੰਚ ਬਿਕਰਮਜੀਤ ਸਿੰਘ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੇ ਪਿੰਡ ਦੇ ਹੋਣਹਾਰ ਕਬੱਡੀ ਖਿਡ਼ਾਰੀ ਮਨਪ੍ਰੀਤ ਸਿੰਘ ਮਨੂੰ ਪ੍ਰਸਿੱਧ ਜਾਫੀ ਸਨ ਅਤੇ ਅੰਮ੍ਰਿਤਸਰ ਦੇ ਪਿੰਡ ਖ਼ਤਰਾਏ ਕਲਾਂ ਵਿਖੇ ਕਬੱਡੀ ਦੇ ਮੈਚ ਦੌਰਾਨ ਮੌਤ ਉਨ੍ਹਾਂ ਦੀ ਮੌਤ ਹੋ ਗਈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleTyphoon causes flood, wind damage in S.Korea
Next articleਪੰਜਾਬੀ ਗਾਇਕ ਮਨਦੀਪ ਬੱਲ ਇੰਗਲੈਡ ਟੂਰ ਤੋ ਵਾਪਸ ਪੰਜਾਬ ਪਰਤੇ   ਸੌਅ ਦੌਰਾਂਨ  ਤਮਾਮ ਦਰਸਕਾ ਦੇ ਦਿਲ ਲੁੱਟੇ