(ਸਮਾਜ ਵੀਕਲੀ)
ਕੇਵਲ ਆਪਣੇ ਸਰੀਰ ਦੇ ਮਾਨ ਤੇ ਆਪਣੇ ਤਨ ਦੀ ਚਮੜੀ ਤੇ ਮਾਨ ਕਰਕੇ ਸਾਰੀ ਜ਼ਿੰਦਗੀ ਕੇਵਲ ਇਸਨੂੰ ਸਜਾਉਣ ਵਿਚ, ਸਵਾਰਨ ਵਿਚ ਬਤੀਤ ਕਰ ਦਿੱਤੀ।
ਇਹ ਗੱਲ ਤੈਨੂੰ ਸਮਝ ਨਾ ਆਈ।ਇਹ ਮਨੁੱਖਾ ਦੇਹੀ ਇਸਨੂੰ ਪਰਮਾਤਮਾ ਨੇ ਕਿਸ ਲਈ ਦਿੱਤੀ ਹੈ।
ਜਿਸ ਦੇਹੀ ਦਾ ਤੂੰ ਮਾਣ ਪਿਆ ਕਰਦਾ ਹੈ।ਅਗਿਆਨੀ ਮਨੁੱਖ!, ਤੇਰੀ ਇਸ ਚਮੜੀ ਦੇ ਥੱਲੇ ਹੈ ਕੀ? ਇਕ ਹਡੀਆਂ ਦਾ ਪਿੰਜਰ ਹੈ। ਕੁਝ ਕੁ ਨਾੜਾਂ ਦੇ ਚਾਰ ਚੁਫੇਰੇ ਕਿਤੇ ਮਿੱਜ ਹੈ।
ਗੰਦਗੀ ਦੀ ਪੋਟਲੀ ਹੈ। ਆਪਣੇ ਤਨ ਦੀ ਇਸ ਚਮੜੀ ਤੇ ਹੱਡੀਆਂ ਤੇ ਗੰਦਗੀ ਤੇ ਮਾਨ ਨਾ ਕਰ।
ਦੇਖ ਜਿਹੜੇ ਸੁਗੰਧੀ ਵਾਲੇ ਪਦਾਰਥ ਹਨ। ਤੇਰੇ ਤਨ ਨੂੰ ਸਪਰਸ਼ ਕਰ। ਕੇ ਮਲੀਨ ਹੋ ਜਾਂਦੇ ਹਨ। ਉਹਨਾਂ ਵਿੱਚ ਵੀ ਬਦਬੂ ਆਉਣ ਲੱਗ ਪੈਂਦੀ ਹੈ।
ਜੀਵ ਨੂੰ ਇਕ ਜਾਮਾ ਮਿਲਿਆ ਹੈ। ਇਸਨੂੰ ਤਨ ਕਹਿ ਲੋ। ਮਨੁੱਖੀ ਦੇਹੀ ਕਹਿ ਲੋ। ਮਨੁੱਖ ਦਾ ਸਰੀਰ।ਜਿਸ ਤਨ ਵਿਚ ਅਸੀਂ ਬੈਠੇ ਹਾਂ ਪ੍ਰਾਪਤ ਕਰਕੇ।ਇਸ ਅੰਦਰ ਵਾਲੇ ਜੀਵ ਨੇ।ਇਸ ਚੋਲੇ ਨੂੰ ਪ੍ਰਪਤ ਕਰਕੇ ਬੈਠੇ ਹਾਂ। ਪਹਿਲਾਂ ਕਿੰਨਾਂ ਸਬਰ ਕੀਤਾ ਹੈ। ਸਾਨੂੰ ਇਸ ਗੱਲ ਦਾ ਪਤਾ ਹੈ ਨਹੀਂ ਇਸ ਦੇਹੀ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਆਪਾਂ ਕਿਹੜੇ ਕਿਹੜੇ ਚੋਲੇ ਤਨ ਦੈ ਬਦਲਦੇ ਆਏ ਹਾਂ
ਕਿਹੜੇ ਕਿਹੜੇ ਚੋਲੇ ਇਸ ਸਾਡੀ ਜਿੰਦ ਨੇ ਬਦਲੇ ਹਨ
ਸਾਨੂੰ ਨਹੀਂ ਪਤਾ ਇਸ ਸਰੀਰ ਦਾ ਮਾਣ ਨਹੀ ਕਰਨਾ ਚਾਹੀਦਾ ਹੈ।ਸਰੀਰ ਨਾਸ਼ਵਾਨ ਹੈ।ਝੂਠਾ ਮਾਣ ਨਹੀਂ ਕਰਨਾ ਚਾਹੀਦਾ ਹੈ।
ਸੁਰਜੀਤ ਸਾੰਰਗ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly