(ਸਮਾਜ ਵੀਕਲੀ)
ਦੁੱਖ ਛੁਪਾ ਕੇ ਮਾਂ ਆਪਣੀ ਤੋਂ
ਝੂਠੇ ਹਾਸੇ ਹੱਸਦੀ ਹਾਂ,
ਮਿਹਣੇ ਸਭ ਦੇ ਝੋਲੀ ਪਵਾ ਕੇ
ਸੁਖੀ ਬਹੁਤ ਮੈਂ ਦੱਸਦੀ ਹਾਂ,
ਦੁੱਖ ਛੁਪਾ ਕੇ ਮਾਂ ਆਪਣੀ ਤੋਂ ਝੂਠੇ ਹਾਸੇ ਹੱਸਦੀ ਹਾਂ!
ਮਾਂ…ਮੂੰਹ ਤੇ ਹਾਸਾ ਵੇਖਕੇ ਹੱਸ ਪੈਂਦੀ ਏ
ਕੀਂਕਣ ਓ ਵਿਖਾਵਾਂ ਜੋ ਦੁੱਖ ਵੱਸ ਪੈਂਦੀ ਏ
ਦੁੱਖ ਨੀ ਦੱਸਣਾ ਮਾਏਂ ਤੈਨੂੰ
ਜੀਵੇਂ ਮਰਜੀ ਵੱਸਦੀ ਹਾਂ,
ਦੁੱਖ ਛੁਪਾ ਕੇ ਮਾਂ ਆਪਣੀ ਤੋਂ ਝੂਠੇ ਹਾਸੇ ਹੱਸਦੀ ਹਾਂ!
ਜਹਾਨੋਂ ਵੀਰਾ ਤੁਰ ਗਿਆ ਛੱਡ ਕੇ ਕੱਲੀ
ਰੋ ਰੋ ਨਹੀਂ ਥੱਕੀ ਕਦੇ
ਅਮਨ ਵੀ ਝੱਲੀ
ਆਪਣੇ ਅੰਦਰ ਜਹਿਰ ਬਣਾਕੇ
ਆਪੇ ਨੂੰ ਈ ਡੱਸਦੀ ਹਾਂ
ਦੁੱਖ ਛੁਪਾ ਕੇ ਮਾਂ ਆਪਣੀ ਤੋਂ ਝੂਠੇ ਹਾਸੇ ਹੱਸਦੀ ਹਾਂ!
ਮੈਨੂੰ ਬਾਬਲ ਮੇਰਾ ਹੱਸਦੀ ਵੇਖਕੇ ਖੁਸ਼ ਰਹਿੰਦਾ ਏ,
ਤੁਰਦਾ ਫਿਰਦਾ ਚੰਗਾ ਲਗਦੈ
ਕਰਦਾ ਕੁਛ ਰਹਿੰਦਾ ਏ,
ਆਪਣੇ ਆਪ ਤੋਂ ਦੂਰ ਹੋਣ ਲਈ
ਆਪਣੇ ਆਪ ਤੋਂ ਨੱਸਦੀ ਹਾਂ
ਦੁੱਖ ਛੁਪਾ ਕੇ ਮਾਂ ਆਪਣੀ ਤੋਂ ਝੂਠੇ ਹਾਸੇ ਹੱਸਦੀ ਹਾਂ!
ਅਮਨ ਢਿੱਲੋਂ ਕਸੇਲ
ਬਾਬਾ ਬਕਾਲਾ ਸਾਹਿਬ
8544803689