HOME ਫੈਕਟਰੀਆਂ  ਦਾ ਪ੍ਰਦੂਸ਼ਣ ਬਣ ਰਿਹਾ ਜਾਨ ਲੇਵਾ -ਸਾਂਝਾ ਕਿਸਾਨ ਮਜ਼ਦੂਰ ਮੋਰਚਾ। 

ਫੈਕਟਰੀਆਂ  ਦਾ ਪ੍ਰਦੂਸ਼ਣ ਬਣ ਰਿਹਾ ਜਾਨ ਲੇਵਾ -ਸਾਂਝਾ ਕਿਸਾਨ ਮਜ਼ਦੂਰ ਮੋਰਚਾ। 

 ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ )   ਸਨ ਅਤੀ ਪ੍ਰਦੂਸ਼ਣ, ਸਮੁੱਚੇ ਪੰਜਾਬ ਵਿੱਚ ਇੱਕ ਵੱਡੀ ਲੋਕ ਸਮੱਸਿਆ ਬਣ ਗਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਹਨਾਂ ਦੱਸਿਆ ਕਿ ਪੰਜਾਬ ਅੰਦਰ ਅੱਧੀ ਦਰਜਨ ਤੋਂ ਵੱਧ ਵੱਖ ਵੱਖ ਥਾਵਾਂ ਤੇ ਲੋਕਾਂ ਵੱਲੋਂ ਫੈਕਟਰੀਆਂ ਵੱਲੋਂ ਪੈਦਾ ਕੀਤੇ ਹਵਾ ਪਾਣੀ ਦੇ ਪ੍ਰਦੂਸ਼ਣ ਵਿਰੁੱਧ ਰੋਸ ਚੱਲ ਰਹੇ ਹਨ। ਇਹ ਪ੍ਰਦੂਸ਼ਣ ਪੰਜਾਬ ਦੇ ਲੋਕਾਂ ਲਈ ਜਾਨ ਲੇਵਾ ਸਾਬਤ ਹੋ ਰਿਹਾ ਹੈ ਪਰ, ਸਰਕਾਰਾਂ ਇਸ ਵੱਲ ਸਹੀ ਧਿਆਨ ਨਹੀਂ ਦੇ ਰਹੀਆਂ, ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਫੈਕਟਰੀ ਮਾਲਕਾਂ ਨਾਲ ਰਲ ਚੁੱਕੇ ਹਨ ਅਤੇ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ। ਸਨਤੀ ਖੇਤਰ ਟੌਂਸਾ ਦਾ ਜ਼ਿਕਰ ਕਰਦੇ ਹੋਏ ਸਾਥੀ ਰਾਣਾ ਨੇ ਦੱਸਿਆ ਕਿ ਇਸ ਖੇਤਰ ਵਿੱਚ ਫੈਕਟਰੀਆਂ ਵੱਲੋਂ ਪੈਦਾ ਕੀਤੇ ਹਵਾ ਪਾਣੀ ਦੇ ਪ੍ਰਦੂਸ਼ਣ ਕਾਰਨ ਦਰਜਨ ਤੋਂ ਵੱਧ ਪਿੰਡ ਮਾਰੂ ਬਿਮਾਰੀਆਂ ਦੀ ਚਪੇਟ ਵਿੱਚ ਆ ਚੁੱਕੇ ਹਨ। ਪਰ ਦੂਸ਼ਣ ਕਾਰਨ ਕੈਂਸਰ, ਦਮਾ, ਕਾਲਾ ਪੀਲੀਆ  ਚਮੜੀ ਦੇ ਰੋਗ ਅਤੇ ਅੱਖਾਂ ਦੀਆਂ ਬਿਮਾਰੀਆਂ ਭਿਆਨਕ ਰੂਪ ਧਾਰ ਕਰ ਰਹੀਆਂ ਹਨ। ਉਨਾਂ ਚਿੰਤਾ ਪ੍ਰਗਟ ਕੀਤੀ ਕਿ ਸਰਕਾਰ ਅਤੇ ਪ੍ਰਸ਼ਾਸਨ ਲੋਕਾਂ ਦੇ ਇਸ ਗੰਭੀਰ ਮੁੱਦੇ ਵੱਲ ਧਿਆਨ ਨਹੀਂ ਦੇ ਰਹੇ। ਸਿੱਟੇ ਵਜੋਂ ਲੋਕਾਂ ਵਿੱਚ ਭਾਰੀ ਬੇਚੈਨੀ ਹੈ। ਇਲਾਕੇ ਦੇ ਲੋਕ ਪਿਛਲੇ 30 ਸਾਲਾਂ ਤੋਂ ਇਸ ਗੰਭੀਰ ਸਮੱਸਿਆ ਵਿਰੁੱਧ ਸੰਘਰਸ਼ ਕਰ ਰਹੇ ਹਨ ਪਰ ਬੜਾ ਚੌਰ ਹਲਕੇ ਦੀਆਂ ਸਿਆਸੀ ਧਿਰਾਂ ਨੇ ਕਦੇ ਵੀ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇੱਥੇ ਅਕਾਲੀ ਬੀਜੇਪੀ, ਕਾਂਗਰਸ ਅਤੇ ਆਮ ਪਾਰਟੀ ਦੇ ਵਿਧਾਇਕ ਰਹੇ ਹਨ ਜਿਨਾਂ ਨੇ ਕਦੇ ਵੀ ਵਿਧਾਨ ਸਭਾ ਅੰਦਰ ਇਸ ਗੰਭੀਰ ਮਸਲੇ ਤੇ ਗੱਲ ਨਹੀਂ ਕੀਤੀ। ਸਾਥੀ ਰਾਣਾ ਨੇ ਚਿੰਤਾ ਪ੍ਰਗਟ ਕੀਤੀ ਕਿ ਭਾਵੇਂ ਪ੍ਰਦੂਸ਼ਣ ਲੋਕਾਂ ਲਈ ਗੰਭੀਰ ਮੁੱਦਾ ਹੈ ਪਰ ਰਾਜਨੀਤਕ ਪਾਰਟੀਆਂ ਇਸ ਨੂੰ ਮੁੱਦਾ ਹੀ ਨਹੀਂ ਮੰਨਦੀਆਂ। ਉਹਨਾਂ ਮੰਗ ਕੀਤੀ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਖਿੱਤੇ ਵਿੱਚ ਹਵਾ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਠੋਸ ਉਪਰਾਲੇ ਕਰੇ ਅਤੇ ਨਿਯਮਾਂ ਅਤੇ ਕਾਨੂੰਨ ਨੂੰ ਲਾਗੂ ਕਰੇ ਤਾਂ ਕਿ ਇਸ ਖਿੱਤੇ ਦੇ ਲੋਕ ਭਿਆਨਕ ਬਿਮਾਰੀਆਂ ਤੋਂ ਬਚ ਸਕਣ। ਇਸ ਮੌਕੇ ਮਨਰੇਗਾ ਅਧਿਕਾਰ ਅੰਦੋਲਨ ਦੇ ਆਗੂ ਮਨੋਹਰ ਲਾਲ, ਕਿਸਾਨ ਆਗੂ ਕਰਨੈਲ ਸਿੰਘ ਭੱਲਾ, ਸੱਤਪਾਲ ਸਾਰੋਵਾਲ, ਪ੍ਰਤਾਪ ਸਿੰਘ, ਰਾਮ ਕਿਸ਼ਨ ਅਤੇ ਬੀਬੀ ਸ਼ਸ਼ੀ ਰਾਣਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੈਸ ਸਿਲੰਡਰਾਂ ਦੀ ਕਿੱਲਤ ਕਾਰਨ ਖਪਤਕਾਰ ਪ੍ਰੇਸ਼ਾਨ, ਸਹੇੜੀ ਗੁਦਾਮ ਦੇ ਬਾਹਰ ਲੱਗੀਆਂ ਲੰਮੀਆਂ ਕਤਾਰਾਂ
Next articleईरान के होर्मुज जलडमरूमध्य के खतरे ने ग्लोबल मार्केट को क्यों हिला दिया?