HOME ਅੱਖੀ ਵੇਖਿਆ ਆਸਟਰੇਲੀਆ ਦਾ ਖੇਡ ਸਿਸਟਮ , ਡਿਰੁਇਨ ਬੈਡਮਿੰਟਨ ਹਾਲ ਦਾ ਕੀਤਾ...

ਅੱਖੀ ਵੇਖਿਆ ਆਸਟਰੇਲੀਆ ਦਾ ਖੇਡ ਸਿਸਟਮ , ਡਿਰੁਇਨ ਬੈਡਮਿੰਟਨ ਹਾਲ ਦਾ ਕੀਤਾ ਦੌਰਾ

4
ਲੁਧਿਆਣਾ    (ਸਮਾਜ ਵੀਕਲੀ)    (ਕਰਨੈਲ ਸਿੰਘ ਐੱਮ.ਏ.) ਅਸੀਂ ਪੰਜਾਬ ਵਾਲੇ ਜਾਂ ਭਾਰਤ ਵਾਲੇ ਕਦੇ ਵੀ ਬਾਹਰਲੇ ਮੁਲਕਾਂ ਦੇ ਖੇਡ ਸਿਸਟਮ ਦਾ ਮੁਕਾਬਲਾ ਨਹੀਂ ਕਰ ਸਕਦੇ, ਖਾਸ ਕਰਕੇ ਆਸਟਰੇਲੀਆ ਭਾਰਤ ਦੇ ਮੁਕਾਬਲੇ ਖੇਡਾਂ ਦੇ ਵਿੱਚ ਲੱਖਾਂ ਕੋਹਾਂ ਅੱਗੇ ਹੈ, ਇਸ ਕਰਕੇ ਅਸੀਂ ਆਮ ਹੀ ਇਹਨਾਂ ਨੂੰ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹਾਰ ਜਾਂਦੇ ਹਾਂ। ਪਰ ਹੈਰਾਨਗੀ ਇਸ ਗੱਲ ਤੇ ਹੁੰਦੀ ਹੈ ਕਿ ਜਦੋਂ ਅਸੀਂ ਇਹਨਾਂ ਨੂੰ ਹਾਕੀ ਕ੍ਰਿਕਟ ਜਾਂ ਹੋਰ ਖੇਡਾਂ ਵਿੱਚ ਹਰਾ ਦਿੰਦੇ ਹਾਂ, ਪਰ ਵਿਕਸਿਤ ਖੇਡ ਢਾਂਚੇ ਵਜੋਂ ਅਸੀਂ ਇਹਨਾਂ ਦੇ ਮੁਕਾਬਲੇ ਜ਼ੀਰੋ ਹਾਂ । ਅੱਜ ਮੈਂ ਆਪਣੇ ਸਾਥੀ ਬੁਤਾਲੇ ਵਾਲੇ ਨਵਦੀਪ ਬੱਲ ਦੇ ਨਾਲ ਡਿਰੁਇਨ ਬੈਡਮਿੰਟਨ ਸੈਂਟਰ ਦਾ ਦੌਰਾ ਕੀਤਾ ਜੋ ਕਿ ਇੱਕ ਪਿੰਡ ਦਾ ਬੈਡਮਿੰਟਨ ਖੇਡ ਸਟੇਡੀਅਮ ਹੈ ਪਰ ਉਸ ਬੈਡਮਿੰਟਨ ਹਾਲ ਦੀਆਂ ਸਹੂਲਤਾਂ ਦੇਖ ਕੇ ਇਹ ਲੱਗਿਆ ਕਿ ਸਾਡੇ ਅੰਤਰਾਸ਼ਟਰੀ ਪੱਧਰ ਤੇ ਖੇਡ ਸਟੇਡੀਅਮ ਵਿੱਚ ਵੀ ਉਸ ਤਰ੍ਹਾਂ ਦੀਆਂ ਸਹੂਲਤਾਂ ਨਹੀਂ ਹੁੰਦੀਆਂ ਹਨ। 1939 ਵਿੱਚ ਬਣੇ ਬੈਡਮਿੰਟਨ ਸੈਂਟਰ ਦੀ ਸਥਾਪਨਾ ਹੋਈ। ਇੱਥੋਂ ਦੀ ਨਾਮੀ ਅੰਤਰਰਾਸ਼ਟਰੀ ਪੱਧਰ ਦੀ ਬੈਡਮਿੰਟਨ ਪਲੇਅਰ ਕੈਰਨ ਦੀ ਮਾਂ ਦੇ ਨਾਮ ਦੇ ਉੱਤੇ ਇਹ ਬੈਡਮਿੰਟਨ ਸੈਂਟਰ ਦੀ ਸਥਾਪਨਾ ਹੋਈ। ਜਿਸ ਵਿੱਚ ਇੱਥੇ ਵੱਸਦੀਆਂ ਸਾਰੀਆਂ ਕੌਮਾਂ ਦੇ ਬੱਚੇ ਬੈਡਮਿੰਟਨ ਦੀ ਟਰੇਨਿੰਗ ਲੈਂਦੇ ਹਨ। ਜਿਨਾਂ ਨੂੰ ਕੋਚ ਪੋਲ ਯੰਗ (Paul Young ) ਟ੍ਰੇਨਿੰਗ ਦਿੰਦੇ ਹਨ। ਸਭ ਤੋਂ ਵਧੀਆ ਗੱਲ ਇਹ ਹੈ ਕਿ ਸਿੱਖ ਬੱਚੇ ਵੀ ਇਸ ਬੈਡਮਿੰਟਨ ਟ੍ਰੇਨਿੰਗ ਸੈਂਟਰ ਵਿੱਚ   ਟ੍ਰੇਨਿੰਗ ਲੈ ਰਹੇ ਹਨ।  ਜਿੰਨਾ ਵਿੱਚ ਅੰਮ੍ਰਿਤ ਸਿੰਘ ਬੱਲ ਅਤੇ ਨੌ ਨਿਹਾਲ ਸਿੰਘ ਬੱਲ ਵਧੀਆ ਟ੍ਰੇਨਿੰਗ ਲੈ ਰਹੇ ਹਨ। ਸਾਰੀਆਂ ਕੌਮਾਂ ਦੇ ਮਾਪੇ ਵੱਡੀ ਗਿਣਤੀ ਵਿੱਚ ਆਪਣੇ ਬੱਚਿਆਂ ਨੂੰ ਹੱਲਾਸ਼ੇਰੀ ਦੇਣ ਅਤੇ ਅੱਗੇ ਵਧਣ ਲਈ ਆਉਂਦੇ ਹਨ। ਦੂਸਰੇ ਪਾਸੇ ਸਾਡਾ ਭਾਰਤ ਸਾਡਾ ਪੰਜਾਬ ਜਾਤਾਂ ਪਾਤਾਂ, ਧਰਮਾਂ, ਅਮੀਰ ਗ਼ਰੀਬਾਂ ਵਿੱਚ ਵੰਡਿਆ ਪਿਆ ਜਦਕਿ ਇਹ ਮੁਲਕ ਸਿਰਫ਼ ਤੇ ਸਿਰਫ਼ ਇਨਸਾਨੀਅਤ ਦੀ ਗੱਲ ਕਰਦਾ ਹੈ ਅਤੇ ਇਨਸਾਨੀਅਤ ਦੀ ਕਦਰ ਕਰਦਾ ਹੈ। ਖੇਡਾਂ ਦੇ ਦੁਨੀਆਂ ਵਿੱਚ ਹਰ ਇੱਕ ਨੂੰ ਬਰਾਬਰ  ਸਮਝਣਾਂ ਉਥੇ ਖੇਡਾਂ ਦੇ ਖੇਤਰ ਵਿੱਚ ਸਿਰਫ ਖੇਡ ਹੁਨਰ ਦੀ ਹੀ ਵਕਾਲਤ ਹੁੰਦੀ ਹੈ, ਭਾਵੇਂ ਉਹ ਕਿਸੇ ਵੀ ਕੌਮ ਦਾ ਹੋਵੇ, ਕਿਸੇ ਵੀ ਦੇਸ਼ ਦਾ ਹੋਵੇ । ਗੁਰੂ ਭਲੀ ਕਰੇ । ਹਰ ਮੁਲਕ ਵਿੱਚ ਇਸ ਤਰ੍ਹਾਂ ਦੀ ਖੇਡ ਪ੍ਰਣਾਲੀ ਹੋਵੇ ਪਰ ਜੇ ਕਿਤੇ ਪੰਜਾਬ ਦੇ ਵਿੱਚ ਆਸਟਰੇਲੀਆ ਵਰਗਾ ਖੇਡ ਸਿਸਟਮ ਆ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਖਿਡਾਰੀ ਦੁਨੀਆਂ ਦੀਆਂ ਖੇਡਾਂ ਵਿੱਚ ਰਾਜ ਕਰਨਗੇ । ਪੰਜਾਬ ਦੀਆਂ ਖੇਡਾਂ ਅਤੇ ਪੰਜਾਬ ਦੇ ਖਿਡਾਰੀਆਂ ਦਾ ਰੱਬ ਰਾਖਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤਰਕਸ਼ੀਲਾਂ ਵੱਲੋਂ ਸਤਵੀਂ ਵਿਦਿਆਰਥੀ ਚੇਤਨਾ ਪ੍ਰੀਖਿਆ ਗ਼ਦਰ ਲਹਿਰ ਦੀ ਨਾਇਕਾ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ
Next articleਜਿੰਦਗੀ ਨੂੰ ਸਿਹਤਮੰਦ ਬਣਾਉਣ ਵਾਲਾ ਨੌਜਵਾਨ : ਚੰਦਨ ਵਰਮਾ