ਕੰਵਲਜੀਤ ਕੌਰ
(ਸਮਾਜ ਵੀਕਲੀ) ਨਿਰਮਲ ਦੇ ਮਰਨ ਬਾਅਦ ਉਹਦੇ ਧੀਆਂ ਜਵਾਈ ਪੁੱਤਰ ਨੂੰਹਾਂ ਬੱਚੇ, ਸਭ ਆਏ, ਧੀਆਂ ਪੁੱਤ ਬਾਹਵਾਂ ਖਿੱਚ ਖਿੱਚ ਕੇ ਮਾਂ ਮਾਂ ਨੂੰ ਪੁੱਛਣ ,ਕੀ ਕਹਿਣਾ ਸੀ, ਰੋਜ਼ ਫੋਨ ਕਰਦੀ ਰਹੀ ,ਹੁਣ ਬੋਲ ਤਾਂ ਸਹੀ ਕੁਝ ਤਾਂ ਬੋਲ। ‘
ਗਵਾਂਢਣ ਸੁਖਬੀਰ ਜੋ ਉੱਥੇ ਆਈ ਬੈਠੇ ਸੀ ਆਖਣ ਲੱਗੀ,’ ਇਹਨਾਂ ਬਾਹਾਂ ਨੂੰ ਝੰਜੋੜਨ ਨਾਲ ਕੁਝ ਨਹੀਂ ਹੋਣਾ, ਕਿਉਂਕਿ ਜਦੋਂ ਵੀ ਇਹ ਫੋਨ ਕਰਦੀ ਸੀ ਕੋਈ ਫੋਨ ਕੱਟ ਦਿੰਦਾ ਸੀ ਤੇ ਕਦੀ ਕਦਾਈਂ ਜਵਾਬ ਕੋਈ ਦਿੰਦਾ ਸੀ, ਬਾਅਦ ਵਿੱਚ ਗੱਲ ਕਰੂ ਜਾਂ ਇੱਕ ਸੁਨੇਹਾ ਮੋਬਾਇਲ ਤੇ ਭੇਜ ਦਿੰਦਾ ਸੀ ਅਜੇ ਵਕਤ ਨਹੀਂ ਹੈ ,ਸੋ ਇਹ ਤੁਹਾਡਾ ਕਸੂਰ ਨਹੀਂ ਜਿਵੇਂ ‘ਫਾਲਤੂ ਸ਼ੈਅ’ ਜਿਹੜੀ ਤੁਹਾਡੇ ਕੰਮ ਆਉਣ ਤੋਂ ਬਾਅਦ ਖਤਮ ਹੋ ਜਾਂਦੀ ਹੈ ,ਅਸੀਂ ਘਰੋਂ ਬਾਹਰ ਕੱਢ ਦਿੰਦੇ ਹਾਂ ,ਅੱਜ ਕੱਲ ਇਹੀ ਹਾਲ ਮਾਵਾਂ ਦਾ ਹੈ ,ਪਿਓ ਤਾਂ ਫਿਰ ਵੀ ਮਰਦ ,ਮਤਲਬ ਕਿਤੇ ਨਾ ਕਿਤੇ ਕਿਸੇ ਪਾਸੇ ਨਿਕਲ ਜਾਂਦੇ ਹਨ ਔਰਤ ਜਾਵੇ ਤਾਂ ਕਿੱਥੇ ਜਾਵੇ, ਸ਼ਾਇਦ ਫੋਨ ਤੇ ਗੱਲ ਕਰਦੇ ਰਹਿੰਦੇ ਤਾਂ ਚਾਰ ਦਿਹਾੜੇ ਹੋਰ ਕੱਢ ਜਾਂਦੀ ‘ਤੇ ਉਹ ਕਹਿੰਦੀ ਕਹਿੰਦੀ ਉੱਚੀ ਆਵਾਜ਼ ਵਿੱਚ ਰੋਣ ਲੱਗ ਪਈ ਨਿਰਮਲ! ਉਠ ਤਾਂ ਸਹੀ ,ਹੁਣ ਤਾਂ ਸਾਰੇ ਤੇਰੇ ਕੋਲ ਬੈਠੇ ਨੇ, ਗੱਲ ਕਰ ਲੈ ਤੇ ਉੱਥੇ ਹੋਰ ਨਾ ਬੈਠ ਸਕੀ ਤੇ ਚੱਪਲ ਪਾਈ ਬਾਹਰ ਨਿਕਲ ਆਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly