ਰਾਜ ਸਭਾ ’ਚ ਦਵਾਈਆਂ ਮਹਿੰਗੀਆਂ ਹੋਣ ਦਾ ਮਾਮਲਾ ਉਠਿਆ: ਮੈਂਬਰਾਂ ਨੇ ਕਿਹਾ,‘ਮਹਿੰਗਾਈ ਦੇ ਦਰਦ ਦੀ ਦਵਾਈ ਵੀ ਦਿੱਤੀ ਜਾਵੇ’

ਨਵੀਂ ਦਿੱਲੀ (ਸਮਾਜ ਵੀਕਲੀ):  ਰਾਜ ਸਭਾ ਵਿੱਚ ਅੱਜ ਕੁਝ ਮੈਂਬਰਾਂ ਨੇ 800 ਤੋਂ ਵੱਧ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਇਸ ਨਾਲ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਉੱਤੇ ਭਾਰੀ ਬੋਝ ਪਵੇਗਾ। ਇਸ ਮਹਿੰਗਾਈ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਮੈਂਬਰਾਂ ਨੇ ਕਿਹਾ, ‘ਮਹਿੰਗਾਈ ਦੇ ਦਰਦ ਦੀ ਦਵਾਈ ਜ਼ਰੂਰੀ ਹੋ ਗਈ ਹੈ।’ ਸਿਫ਼ਰ ਕਾਲ ਦੌਰਾਨ ਉਪਰਲੇ ਸਦਨ ਵਿੱਚ ਇਹ ਮੁੱਦਾ ਉਠਾਉਂਦੇ ਹੋਏ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀਪੀਆਈ-ਐੱਮ) ਦੇ ਜੌਹਨ ਬ੍ਰਿਟਾਸ ਨੇ ਕਿਹਾ ਕਿ ਨਿੱਤ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ ਹਨ। ਇਸ ਕਾਰਨ ਜਨਤਾ ਮਹਿੰਗਾਈ ਤੋਂ ਤੰਗ ਹੈ।  ਸ਼ਿਵ ਸੈਨਾ ਦੀ ਪ੍ਰਿਯੰਕਾ ਚਤੁਰਵੇਦੀ ਨੇ ਵੀ ਇਸ ਮੁੱਦੇ ਨੂੰ ਉਠਾਉਂਦੇ ਹੋਏ ਕਿਹਾ ਕਿ ਪੈਟਰੋਲ, ਡੀਜ਼ਲ ਤੋਂ ਲੈ ਕੇ ਖਾਣਾ ਅਤੇ ਭੋਜਣ ਬਣਾਉਣ ਤੱਕ ਮਹਿੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਮਹਿੰਗਾਈ ਦੇ ਦਰਦ ਲਈ ਦਵਾਈ ਜ਼ਰੂਰੀ ਹੋ ਗਈ ਹੈ, ਕਿਉਂਕਿ ਮਹਿੰਗਾਈ ਦਿਨੋਂ-ਦਿਨ ਵਧ ਰਹੀ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleकांग्रेस: अंदर की कलह, बाहर की अपेक्षाएं
Next articleਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਨਹੀਂ ਪਰ ਏਟੀਐੱਫ ਦੇ ਭਾਅ ਦੋ ਫ਼ੀਸਦ ਵਧਾਏ