ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਨਹੀਂ ਪਰ ਏਟੀਐੱਫ ਦੇ ਭਾਅ ਦੋ ਫ਼ੀਸਦ ਵਧਾਏ

ਦਿੱਲੀ, (ਸਮਾਜ ਵੀਕਲੀ):  ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਵਾਧਾ ਨਹੀਂ ਹੋਇਆ ਪਰ ਹਵਾਈ ਜਹਾਜ਼ ਦੇ ਈਂਧਨ ਜਾਂ ਏਵੀਏਸ਼ਨ ਟਰਬਾਈਨ ਫਿਊਲ (ਏਟੀਐੱਫ) ਦੀਆਂ ਕੀਮਤਾਂ ਵਿਚ ਅੱਜ ਦੋ ਫੀਸਦੀ ਦਾ ਵਾਧਾ ਕੀਤਾ ਗਿਆ। ਇਸ ਕਾਰਨ ਦੇਸ਼ ਭਰ ‘ਚ ਏਟੀਐੱਫ ਦੀਆਂ ਕੀਮਤਾਂ ਰਿਕਾਰਡ ਪੱਧਰ ‘ਤੇ ਪਹੁੰਚ ਗਈਆਂ ਹਨ। ਅੰਤਰਰਾਸ਼ਟਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧਾ ਹੋਣ ਕਾਰਨ ਇਹ ਵਾਧਾ ਕੀਤਾ ਗਿਆ ਹੈ। ਇਸ ਸਾਲ ਇਹ ਸੱਤਵੀਂ ਵਾਰ ਹੈ ਜਦੋਂ ਏਟੀਐੱਫ ਦੀ ਕੀਮਤ ਵਧਾਈ ਗਈ ਹੈ। ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਦੀ ਕੀਮਤ ਨੋਟੀਫਿਕੇਸ਼ਨ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ ਏਟੀਐੱਫ ਦੀ ਕੀਮਤ 2,258.54 ਰੁਪਏ ਪ੍ਰਤੀ ਕਿਲੋਗ੍ਰਾਮ ਜਾਂ ਦੋ ਫੀਸਦੀ ਵਧ ਕੇ 1,12,924.83 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜ ਸਭਾ ’ਚ ਦਵਾਈਆਂ ਮਹਿੰਗੀਆਂ ਹੋਣ ਦਾ ਮਾਮਲਾ ਉਠਿਆ: ਮੈਂਬਰਾਂ ਨੇ ਕਿਹਾ,‘ਮਹਿੰਗਾਈ ਦੇ ਦਰਦ ਦੀ ਦਵਾਈ ਵੀ ਦਿੱਤੀ ਜਾਵੇ’
Next articleਦੋਦਾ: ਸਰਹੰਦ ਨਹਿਰ ’ਚ 125 ਫੁੱਟ ਪਾੜ ਪਿਆ