ਜੰਞ ਚੜ੍ਹਨ ਤੋਂ ਪਹਿਲਾਂ ਵੋਟ ਦੇ ਅਧਿਕਾਰ ਦੀ ਕੀਤੀ ਵਰਤੋਂ

ਕੈਪਸਨ-- ਜੰਞ ਚੜ੍ਹਨ ਤੋਂ ਪਹਿਲਾਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲਾ ਵਿਜੈ ਕੁਮਾਰ ਹੋਰ ਪਤਵੰਤਿਆਂ ਨਾਲ਼

ਕਪੂਰਥਲਾ,( ਕੌੜਾ )- ਵਿਧਾਨ ਸਭਾ ਹਲਕਾ ਕਪੂਰਥਲਾ ਦੇ ਪਿੰਡ ਤਲਵੰਡੀ ਮਹਿਮਾ ਦੇ ਨੌਜਵਾਨ ਅਜੈ ਕੁਮਾਰ ਪੁੱਤਰ ਅਮਰ ਲਾਲ਼ ਨੇ ਆਪਣੇ ਵਿਆਹ ਦੀ ਜੰਞ ਚੜ੍ਹਨ ਤੋਂ ਪਹਿਲਾਂ ਆਪਣੇ ਪਿੰਡ ਦੇ ਹੀ ਬੂਥ ਨੰਬਰ – 147 ਉਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਬੂਥ ਨੰਬਰ– 147 ਦੇ ਬਾਹਰ ਸਰਪੰਚ ਜਸਵੰਤ ਲਾਡੀ , ਆਂਗਣਵਾੜੀ ਪਰਮਜੀਤ ਕੌਰ, ਆਂਗਣਵਾੜੀ ਕੁਸਮ ਰਾਣੀ, ਜਗਦੀਸ਼ ਰਾਜ, ਨਸੀਬ ਚੰਦ ਆਦਿ ਨੇ ਜੰਞ ਚੜ੍ਹਨ ਤੋਂ ਪਹਿਲਾਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲ਼ੇ ਨੌਜਵਾਨ ਵਿਜੈ ਕੁਮਾਰ ਦੇ ਉੱਦਮ ਦੀ ਸ਼ਲਾਘਾ ਕੀਤੀ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleISL 2021-22: Bengaluru FC defeat Odisha, keep semis hopes alive
Next articleਪੰਜਾਬੀ ਮਾਂ ਬੋਲੀ