ਪੰਜਾਬੀ ਮਾਂ ਬੋਲੀ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਵਜੂਦ ਹੈ ਸਾਡਾ ਪੰਜਾਬੀ ਮਾਂ ਬੋਲੀ,
ਇਹ ਗੁਰੂਆਂ ਦੀ ਪੰਜਾਬੀ ਮਾਂ ਬੋਲੀ,
ਇਹ ਪੀਰਾਂ ਦੀ ਪੰਜਾਬੀ ਮਾਂ ਬੋਲੀ,
ਪੰਜਾਬੀਆਂ ਦੀ ਪੰਜਾਬੀ ਮਾਂ ਬੋਲੀ,
ਦਿੰਦੀ ਹੈ ਉਤਸ਼ਾਹ ਪੰਜਾਬੀ ਮਾਂ ਬੋਲੀ,
ਜੋਸ਼ ਭਰੇ ਮੇਰੀ ਪੰਜਾਬੀ ਮਾਂ ਬੋਲੀ,
ਮੁਰਦੇ ਜਗਾਵੇ ਪੰਜਾਬੀ ਮਾਂ ਬੋਲੀ,
ਇਹ ਸਤਿਕਾਰ ਵਾਲੀ ਪੰਜਾਬੀ ਮਾਂ ਬੋਲੀ,
ਬਚਪਨ ਤੋਂ ਹੀ ਬੋਲੀ ਪੰਜਾਬੀ ਮਾਂ ਬੋਲੀ,
ਕਿਉਂ ਬੇਗਾਨੀ ਹੋਵੇ ਪੰਜਾਬੀ ਮਾਂ ਬੋਲੀ,
ਗੁੜ੍ਹਤੀ ਨਾਲ ਮਿਲੀ ਪੰਜਾਬੀ ਮਾਂ ਬੋਲੀ,
ਸਾਡੇ ਦੁੱਖ ਸੁੱਖ ਨਾਲ ਪੰਜਾਬੀ ਮਾਂ ਬੋਲੀ,
ਮਾਵਾਂ ਵਰਗੀ ਲੱਗੇ ਪੰਜਾਬੀ ਮਾਂ ਬੋਲੀ,
ਕਿਉਂ ਅਸੀਂ ਭੁੱਲੀਏ ਪੰਜਾਬੀ ਮਾਂ ਬੋਲੀ,
ਦਿਲ ਵਿੱਚ ਲਓ ਵਸਾ ਪੰਜਾਬੀ ਮਾਂ ਬੋਲੀ,
ਇਹ ਮਿੱਠੀ ਬੋਲੀ ਹੈ ਪੰਜਾਬੀ ਮਾਂ ਬੋਲੀ,
ਬੇਗਾਨੀ ਛੱਡ ਬੋਲੋ ਪੰਜਾਬੀ ਮਾਂ ਬੋਲੀ,
ਪੰਜਾਬ ਦੇ ਹਿੱਸੇ ਆਈ ਪੰਜਾਬੀ ਮਾਂ ਬੋਲੀ,
ਬਾਕੀ ਭਾਸ਼ਾਵਾਂ ਵੀ ਸਿੱਖੋ ਹਰ ਬੋਲੀ,
ਪਰ ਪਹਿਲਾਂ ਸਿੱਖੋ ਪੰਜਾਬੀ ਮਾਂ ਬੋਲੀ,
ਮੇਰੀ ਸ਼ਾਨ ਹੈ ਨਾਲ ਪੰਜਾਬੀ ਮਾਂ ਬੋਲੀ,
ਧਰਮਿੰਦਰ ਵੀ ਮਾਣ ਕਰੇ ਜੋ ਭਾਸ਼ਾ ਬੋਲੀ,
ਤਾਂ ਹੀ ਹਰ ਵੇਲੇ ਬੋਲੇ ਪੰਜਾਬੀ ਮਾਂ ਬੋਲੀ।

ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਞ ਚੜ੍ਹਨ ਤੋਂ ਪਹਿਲਾਂ ਵੋਟ ਦੇ ਅਧਿਕਾਰ ਦੀ ਕੀਤੀ ਵਰਤੋਂ
Next articleਢੋਲ ਵੱਜਣਾ ਬੰਦ ਹੋ ਜਾਂਦਾ ਹੈ ਪਰ ਬੋਲਾ ਫਿਰ ਵੀ ਨੱਚੀ ਜਾਂਦਾ ਹੈ।