ਅੱਧਾ ਕਿਲੋ ਦੇ ਕਰੀਬ ਸ਼ਿਮਲਾ ਮਿਰਚ ਪੈਦਾ ਕਰ ਕਿਸਾਨ ਨੇ ਕੀਤਾ ਕੀਰਤੀਮਾਨ ਸਥਾਪਿਤ

ਅੱਧਾ ਕਿਲੋ ਦੇ ਕਰੀਬ ਕੰਡੇ ਤੇ  ਸ਼ਿਮਲਾ ਮਿਰਚ ਅਤੇ ਜਾਣਕਾਰੀ ਦਿੰਦੇ ਹੋਏ ਕਿਸਾਨ ਜਸਜੀਤ ਸਿੰਘ ਤੇ ਹੋਰ 

ਸਰਕਾਰ ਤੋਂ ਸ਼ਬਜੀ ਉਤਪਾਦਕਾਂ ਦੀ ਬਾਂਹ ਫੜਨ ਦੀ ਕੀਤੀ ਮੰਗ

ਹੁਸੈਨਪੁਰ 17 ਮਈ (ਸਮਾਜਵੀਕਲੀ-ਕੌੜਾ)-   ਦੱਬ ਕੇ ਵਾਹ ਤੇ ਰੱਜ ਕੇ ਖਾਹ ਇਸ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ।   ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬੂਲਪੁਰ ਦੇ ਕਿਸਾਨ ਜਸਜੀਤ ਸਿੰਘ ਨੇ ਜਿਸ ਨੇ  470 ਗ੍ਰਾਮ ਵਜਨ ਦੀ ਸ਼ਿਮਲਾ ਮਿਰਚਾ ਪੈਦਾ ਕਰਕੇ ਇਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ  । ਜਿਸ ਦੀ ਇਲਾਕੇ ਵਿੱਚ ਖੂਬ ਚਰਚਾ ਹੋ ਰਹੀ ਹੈ ਤੇ ਲੋਕ ਇਹਨਾਂ ਸ਼ਿਮਲਾ ਮਿਰਚਾਂ ਨੂੰ ਦੇਖਣ ਲਈ ਦੂਰ ਦੂਰ ਤੋਂ ਆ ਰਹੇ ਹਨ। ਜਸਜੀਤ ਸਿੰਘ ਨੇ ਦੱਸਿਆ ਕਿ ਮੈਂ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ   ਸ਼ਿਮਲਾ ਮਿਰਚ ਦੀ ਖੇਤੀ ਕਰਦਾ ਆ ਰਿਹਾ ਹਾਂ। ਪ੍ਰੰਤੂ ਪਿਛਲੇ ਚਾਰ ਪੰਜ ਸਾਲਾਂ ਤੋਂ ਉਹ ਇਕੱਲੀ ਸ਼ਿਮਲਾ ਮਿਰਚ ਦੀ ਹੀ ਸਬਜ਼ੀ ਲਗਾਉਂਦਾ ਸੀ।  ਇਸ ਵਾਰ ਤਜਰਬੇ ਦੇ ਤੌਰ ਤੇ ਸ਼ਿਮਲਾ ਕੁੱਲ 2 ਏਕੜ ਵਿੱਚ ਸ਼ਿਮਲਾ ਮਿਰਚ ਦੇ ਨਾਲ ਖੇਲ ਦੇ ਦੂਸਰੇ ਪਾਸੇ ਲਸਣ ਦੀ ਫ਼ਸਲ ਵੀ ਲਗਾਈ ਗਈ ।  ਜਿਸ ਕਾਰਨ  ਸ਼ਿਮਲਾ ਮਿਰਚ ਲਈ ਲਸ਼ਣ ਨੇ ਇੱਕ ਦਵਾਈ ਦੇ ਤੌਰ ਤੇ ਕੰਮ ਕੀਤਾ । ਜਿਸ ਕਾਰਣ ਇਹ ਸ਼ਿਮਲਾ ਮਿਰਚ ਇੰਨੇ ਵੱਡੇ ਵਜ਼ਨ ਵਿੱਚ ਪੈਦਾ ਕਰਨ ਕਰ ਇਹ ਸਫਲ ਤਜਰਬਾ ਕੀਤਾ ਹੈ।
ਜਸਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਫ਼ਸਲ ਤਾਂ ਬਹੁਤ ਹੀ ਵਧੀਆ ਹੋਈ ਹੈ ਪ੍ਰੰਤੂ  ਕਰੋਨਾ ਵਾਇਰਸ ਮਹਾਂਮਾਰੀ ਦੇ ਚੱਲਦੇ ਜਿੱਥੇ ਕਿਸਾਨਾਂ ਦੀ ਹਾਲਤ ਬਹੁਤ ਬੁਰੀ ਹੈ। ਉੱਥੇ ਹੀ ਸਬਜ਼ੀ ਉਤਪਾਦਕਾਂ ਦੀ ਬਾਂਹ ਫੜਨ ਲਈ ਸਰਕਾਰ ਬਿਲਕੁਲ ਵੀ ਅੱਗੇ ਨਹੀਂ ਆ ਰਹੀ।  ਜਿਸ ਕਾਰਨ ਇਸ ਵਾਰ ਸ਼ਿਮਲਾ ਮਿਰਚ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਫਾਇਦਾ ਲੈਣਾ ਤਾਂ ਬਹੁਤ ਦੂਰ ਦੀ ਗੱਲ ਹੈ ਉਨ੍ਹਾਂ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ ।ਕਿਸਾਨ ਜਸਜੀਤ ਸਿੰਘ ਨੇ ਦੱਸਿਆ ਕਿ ਮਹਾਂਮਾਰੀ ਦੇ ਚੱਲਦੇ ਜਿੱਥੇ    ਪਹਿਲਾਂ ਇਹ ਫ਼ਸਲ ਦਸ ਤੋਂ ਪੰਦਰਾਂ ਰੁਪਏ ਪ੍ਰਤੀ ਕਿੱਲੋ ਦੇ ਭਾਅ ਤੇ ਵਿਕਦੀ ਸੀ। ਹੁਣ ਉਹੀ ਫ਼ਸਲ ਇੱਕ ਤੋਂ ਦੋ ਰੁਪਏ ਦੇ ਪ੍ਰਤੀ ਕਿੱਲੋ ਦੇ ਭਾਅ ਤੇ ਵਿਕ ਰਹੀ ਹੈ । ਜਿਸ ਕਾਰਣ ਕਿਸਾਨ ਇਹ ਫ਼ਸਲ ਖੇਤਾਂ ਵਿੱਚ ਹੀ ਵਹਾਉਣ ਲਈ ਮਜ਼ਬੂਰ ਹਨ।  ਉਨ੍ਹਾਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਕਿ ਇਸ ਬੁਰੇ ਵਕਤ ਵਿੱਚ ਸਰਕਾਰ ਵੀ ਉਨ੍ਹਾਂ ਦਾ ਉਸੇ ਤਰ੍ਹਾਂ ਬਾਂਹ ਫੜੇ । ਜਿਸ ਤਰ੍ਹਾਂ ਸਰਕਾਰ ਨੇ ਉਦਯੋਗਪਤੀਆਂ ਦੀ ਬਾਂਹ ਹੈ ।
Previous articleਇਲਾਕੇ ਦੇ ਪਿੰਡਾਂ ’ਚ ਖਾਣਯੋਗ ਸਮਾਨ ਦੇ ਸੈਂਕੜੇ ਪੈਕਟ ਵੰਡੇ
Next articleਸ੍ਰੀ ਹਰਿਮੰਦਰ ਸਾਹਿਬ ਲੱਗੀਆਂ ਹੱਥਾਂ ਨੂੰ ਸੈਨੇਟਾਈਜ਼ ਕਰਨ ਵਾਲੀਆਂ ਮਸ਼ੀਨਾਂ, ਚੱਲਣਗੀਆਂ ਪੈਰਾਂ ਨਾਲ