ਉਦਾਹਰਣ

ਗੁਰਮਾਨ ਸੈਣੀ

(ਸਮਾਜ ਵੀਕਲੀ)

ਈਰਾਨ ਦਾ ਬਾਦਸ਼ਾਹ ਨੌਸੇਹਰਵਾਂ ਇੱਕ ਦਿਨ ਸ਼ਿਕਾਰ ਖੇਡਦਿਆਂ ਬਹੁਤ ਦੂਰ ਨਿਕਲ ਗਿਆ। ਦੁਪਹਿਰ ਦਾ ਸਮਾਂ ਹੋ ਜਾਣ ਕਰਕੇ ਕਿਸੇ ਪਿੰਡ ਦੇ ਨੇੜੇ ਡੇਰਾ ਬਣਾ ਕੇ ਭੋਜਨ ਦੀ ਵਿਵਸਥਾ ਕੀਤੀ ਗਈ। ਭੋਜਨ ਬਣਾਉਣ ਵਾਲਿਆਂ ਨੂੰ ਜਦੋਂ ਪਤਾ ਲੱਗਾ ਕਿ ਨਾਲ ਲਿਆਏ ਸਮਾਨ ਵਿੱਚੋਂ ਨਮਕ ਨਹੀਂ ਨਿੱਕਲਿਆ ਤਾਂ ਉਹ ਪਾਸ ਵਾਲੇ ਘਰ ਤੋਂ ਥੋੜ੍ਹਾ ਜਿਹਾ ਨਮਕ ਲੈ ਆਏ।

ਜਦੋਂ ਬਾਦਸ਼ਾਹ ਨੇ ਪੁੱਛਿਆ – ” ਨਮਕ ਦੇ ਦਾਮ ਦੇ ਆਏ ?” ਤਾਂ ਸੇਵਕ ਬੋਲਿਆ – ਬਾਦਸ਼ਾਹ ਸਲਾਮਤ ! ਥੋੜੇ ਜਿਹੇ ਨਮਕ ਦੇ ਕੀ ਦਾਮ ਦੇਣੇ ?”

ਬਾਦਸ਼ਾਹ ਨੌਸੇਹਰਵਾਂ ਤੁਰੰਤ ਬੋਲੇ – ” ਜਾਓ ਤੇ ਨਮਕ ਦੇ ਦਾਮ ਦੇ ਕੇ ਆਓ। ”

ਉਨ੍ਹਾਂ ਕਿਹਾ, ” ਦਰ ਅਸਲ ਬਦਨੀਅਤੀ ਦੀ ਸ਼ੁਰੂਆਤ ਛੋਟੀਆਂ ਛੋਟੀਆਂ ਭੁੱਲਾਂ ਨਾਲ ਹੀ ਹੁੰਦੀ ਹੈ। ਜੇਕਰ ਅੱਜ ਮੈਂ ਛੋਟੀ ਜਿਹੀ ਚੀਜ਼ ਬਿਨਾਂ ਦਾਮ ਦਿੱਤੇ ਲੈ ਲਵਾਂਗਾ ਤਾਂ ਕਲ੍ਹ ਨੂੰ ਮੇਰੇ ਕਰਮਚਾਰੀ ਵੱਡੀਆਂ ਤੇ ਮੁੱਲਵਾਨ ਚੀਜ਼ਾਂ ਵੀ ਮੁਫ਼ਤ ਲੈਣੀਆਂ ਸ਼ੁਰੂ ਕਰ ਦੇਣਗੇ। ਇਸ ਤਰ੍ਹਾਂ ਰਾਜ ਵਿੱਚ ਅਰਾਜਕਤਾ ਫੈਲ ਜਾਵੇਗੀ। ”

ਆਪਣੇ ਆਚਰਣ ਨਾਲ ਸਿੱਖਿਆ ਦੇਣ ਵਾਲੇ ਹੀ ਅਸਲ ਵਿੱਚ ਦੂਜਿਆਂ ਲਈ ਉਦਾਹਰਣ ਬਣਦੇ ਹਨ।

( ਸੀਰੀਜ਼ : ਗੰਗਾ ਸਾਗਰ ਵਿੱਚੋਂ )

ਪੇਸ਼ਕਸ਼ : ਗੁਰਮਾਨ ਸੈਣੀ
ਰਾਬਤਾ : 9256346906

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly