HOME ਲੋਕ ਵਿਰੋਧੀ ਕਨੂੰਨ ਨੂੰ ਲੈ ਕੇ ਸੰਯੁਕਤ ਮੋਰਚੇ ਦੀ ਕਾਲ ਤੇ ਮੋਟਰਸਾਈਕਲ...

ਲੋਕ ਵਿਰੋਧੀ ਕਨੂੰਨ ਨੂੰ ਲੈ ਕੇ ਸੰਯੁਕਤ ਮੋਰਚੇ ਦੀ ਕਾਲ ਤੇ ਮੋਟਰਸਾਈਕਲ ਮਾਰਚ ਕੱਢਿਆ

1
ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)-ਕੇਂਦਰ ਵੱਲੋਂ ਇੱਕ ਤੋਂ ਬਾਅਦ ਇੱਕ ਲਿਆਂਦੇ ਜਾ ਰਹੇ ਲੋਕ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਯੁਕਤ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਤੇ ਮਹਿਤਪੁਰ ਤੋਂ ਸ਼ੁਰੂ ਹੋਏ ਮੋਟਰਸਾਈਕਲ ਮਾਰਚ ਕੱਢਿਆ ਗਿਆ ਇਹ ਮਾਰਚ ਪਿੰਡ ਸ਼ਾਹਪੁਰ, ਮੰਡਿਆਲਾ, ਬੁਲੰਦਾ, ਉਧੋਵਾਲ, ਬਾਲੋਕੀ,ਬੀੜ ਬਾਲੋਕੀ, ਆਦਰਾਮਾਨ, ਤੋ ਹੁੰਦਾ ਹੋਇਆ ਸੰਗੋਵਾਲ ਪਹੁੰਚਿਆ । ਇਸ ਮੌਕੇ ਵੱਖ – ਵੱਖ ਪਿੰਡਾਂ ਵਿੱਚ ਮਾਰਚ ਦਾ ਭਰਮਾਂ ਸਵਾਗਤ ਕਰਦਿਆਂ ਕਿਸਾਨਾਂ ਮਜ਼ਦੂਰਾਂ ਅਤੇ ਮਨਰੇਗਾ ਵਰਕਰਾਂ, ਮੁਲਾਜ਼ਮਾ, ਵਿਦਿਆਰਥੀ ਅਤੇ ਨੌਜਵਾਨਾਂ ਨੇ  “ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ, ਕਿਰਤ ਕਾਨੂੰਨ ਵਿੱਚ ਕੀਤੀਆਂ ਸੋਧਾਂ ਵਾਪਸ ਲਓ, ਬਿਜਲੀ ਸੋਧ ਬਿਲ 2025, ਬੀਜ ਬਿੱਲ ਵਾਪਸ ਲਓ ਨਾਰਿਆਂ ਨਾਲ ਰੋਸ ਪ੍ਰਗਟਾਇਆ। ਇਸ ਮਾਰਚ  ਵਿੱਚ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਰੈਲੀ ਵਿੱਚ ਸਰਕਾਰ ਵੱਲੋਂ ਪੱਤਰਕਾਰਾਂ ਤੇ ਦਰਜ ਕੀਤਾ ਝੂਠਾ ਪਰਚਾ ਰੱਦ ਕਰਨ ਅਤੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮੁਕੇਸ਼ ਮਲੌਦ ਨੂੰ ਫੌਰੀ ਰਿਹਾ ਕਰਨ ਦੇ ਮਤੇ  ਪਿੰਡਾਂ ਵਿੱਚ ਕੀਤੀਆਂ ਰੈਲੀਆਂ ਵਿੱਚ ਪਾਸ ਕੀਤੇ ਗਏ। ਮਾਰਚ ਵਿੱਚ ਸ਼ਾਮਿਲ ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕੀ ਉਹ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤੇ  6 ਜਨਵਰੀ ਨੂੰ ਜਲੰਧਰ ਅਤੇ ਸੰਯੁਕਤ ਮੋਰਚੇ ਦੇ ਸੱਦੇ ਦੇ 16 ਜਨਵਰੀ ਨੂੰ ਡਿਪਟੀ ਕਮਿਸ਼ਨਰ ਜਲੰਧਰ ਦੇ  ਦਫਤਰ ਵੱਡੀ ਗਿਣਤੀ ਵਿੱਚ ਪਹੁੰਚਣ। ਇਸ ਮੌਕੇ ਵੱਖ ਵੱਖ ਪਿੰਡਾਂ ਵਿੱਚ ਸੰਬੋਧਨ ਕਰਨ ਵਾਲਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੰਤੋਖ ਸੰਧੂ, ਬਚਨ ਸਿੰਘ ਸਾਬਕਾ ਸਰਪੰਚ, ਕੁੱਲ ਹਿੰਦ ਕਿਸਾਨ ਸਭਾ ਦੇ ਸੰਦੀਪ ਅਰੋੜਾ, ਸਤਨਾਮ ਸਿੰਘ ਬਿਲੇ ,ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਕਸ਼ਮੀਰ ਮਡਿਆਲਾ ਵਿਜੇ ਬਾਠ, ਜਨਰਲ ਮਜ਼ਦੂਰ ਯੂਨੀਅਨ ਦੇ ਸਿਕੰਦਰ ਸੰਧੂ, ਸਰਬ ਭਾਰਤ ਨੌਜਵਾਨ ਸਭਾ ਦੇ ਮਨਦੀਪ ਸਿੱਧੂ, ਪੰਜਾਬ ਸਟੂਡੈਂਟ ਯੂਨੀਅਨ ਦੀ ਰਮਨਜੀਤ ਕੌਰ,ਇਸਤਰੀ ਜਾਗਰਤੀ ਮੰਚ ਦੀ ਅਨੀਤਾ ਸੰਧੂ, ਨੌਜਵਾਨ ਭਾਰਤ ਸਭਾ ਦੇ ਨਵਜੋਤ ਸਿਆਣੀਵਾਲ, ਮਨਰੇਗਾ ਆਗੂ ਬਖਸ਼ੋ ਮੰਡਿਆਲਾ, ਤਰਸੇਮ ਪੀਟਰ,, ਰਤਨ ਸਿੰਘ ਮੰਡ, ਪਵਨਦੀਪ, ਵਿਕਾਸ ਕੱਕੜ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਲਕਾ ਬਲਾਚੌਰ ਦੇ ਸਾਬਕਾ ਸੈਨਿਕਾਂ ਨੇ ਧੂਮ ਧਾਮ ਨਾਲ ਮਨਾਇਆ ਨਵਾਂ ਸਾਲ
Next articleਨੇਤਰਹੀਣਾਂ ਦੇ ਭਵਿੱਖ ਨੂੰ ਉਜਵਲ ਕਰਨ ਵਾਲਾ — ਲੂਈ ਬਰੇਲ