ਹੁਸ਼ਿਆਰਪੁਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਪ੍ਰਬੁੱਧ ਭਾਰਤ ਫਉਂਡੇਸ਼ਨ ਦੇ ਯੂਨਿਟ ਮੁਕੇਰੀਆਂ (ਹੁਸ਼ਿਆਰਪੁਰ) ਵਲੋਂ ਪ੍ਰਬੁੱਧ ਭਾਰਤ ਫਉਂਡੇਸ਼ਨ ਪੰਜਾਬ ਵਲੋਂ ਹਰ ਸਾਲ ਜੋ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ -ਮਿਸ਼ਨ ਦੀ ਕਿਤਾਬ ਉੱਤੇ ਇੱਕ ਪ੍ਰਤੀਯੋਗਤਾ ਕਰਵਾਈ ਜਾਂਦੀ ਹੈ। ਇਸ ਸਾਲ ਮੁਕੇਰੀਆਂ ਦੇ ਜਿਹਨਾਂ ਬੱਚਿਆਂ ਨੇ ਇਸ ਪ੍ਰਤੀਯੋਗਤਾ ਵਿੱਚ ਭਾਗ ਲਿਆ ਸੀ ਉਹਨਾਂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਇੱਕ ਮਿਸ਼ਨਰੀ ਸਮਾਗਮ 11 ਜਨਵਰੀ 2026 ਦਿਨ ਐਤਵਾਰ ਨੂੰ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪ੍ਰਗਤੀ ਕਲਾ ਕੇਂਦਰ ਰਜਿ ਲਾਂਦੜਾ ਵੱਲੋਂ ਆਪਣੇ ਕੋਰੀਓਗਰਾਫੀਆਂ ਦਾ ਮੰਚਨ ਕੀਤਾ ਗਿਆ।ਅਤਿ ਦੀ ਠੰਢ ਦੇ ਬਾਵਜੂਦ ਦਰਸ਼ਕਾਂ ਦੀ ਹਾਜ਼ਰੀ ਭਰਵੀਂ ਰਹੀ। ਪ੍ਰਬੁੱਧ ਭਾਰਤ ਫਉਂਡੇਸ਼ਨ ਡੱਲੇਵਾਲ ( ਗੁਰਾਇਆਂ) ਦੀ ਪਹੁੰਚੀ ਟੀਮ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਆਖ਼ਿਰ ਵਿੱਚ ਵਿਪਨ ਸਨਿਆਲ ਜੀ ਵੱਲੋਂ ਸਾਰੇ ਪਹੁੰਚੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


