ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਨੇ ਕੀਤੀ ਕੱਚੇ ਅਧਿਆਪਕਾਂ ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਤੇ ਅੰਨ੍ਹੇ ਤਸ਼ਦੱਦ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ

ਕੈਪਸ਼ਨ- ਚੰਡੀਗੜ੍ਹ ਵਿੱਚ ਬੇਰੁਜ਼ਗਾਰ ਅਧਿਆਪਕਾਂ ਤੇ ਨੌਕਰੀ ਦੀ ਮੰਗ ਦੌਰਾਨ ਪੁਲਿਸ ਵੱਲੋਂ ਕੀਤੇ ਅੰਨ੍ਹੇ ਤਸ਼ਦੱਦ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਜ਼ੋਰਦਾਰ ਪ੍ਰਦਰਸ਼ਨ ਤੇ ਨਾਰੇੇੇਬਾਜੀ ਕਰਦੇ ਹੋਏ ਈ ਟੀ ਟੀ ਅਧਿਆਪਕ ਯੂਨੀਅਨ ਦੇ ਆਗੂ

ਪੁਲਿਸ ਦੀ ਕਾਰਵਾਈ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਤੇ ਨਾਰੇੇੇਬਾਜੀ ਕੀਤੀ ਗਈ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਈ ਟੀ ਟੀ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਯੂਨੀਅਨ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਰਛਪਾਲ ਸਿੰਘ ਵੜੈਚ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਰਛਪਾਲ ਸਿੰਘ ਵੜੈਚ,ਇੰਦਰਜੀਤ ਸਿੰਘ ਬਿਧੀਪੁਰ, ਜਸਵਿੰਦਰ ਸਿੰਘ ਸ਼ਿਕਾਰਪੁਰ, ਅਵਤਾਰ ਸਿੰਘ, ਲਖਵਿੰਦਰ ਸਿੰਘ ਟਿੱਬਾ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਆਦਿ ਨੇ ਸਾਂਝੇ ਤੌਰ ਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਉ ਕਰਨ ਜਾ ਰਹੇ ਕੱਚੇ ਅਧਿਆਪਕਾਂ ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਤੇ ਅੰਨ੍ਹੇ ਤਸ਼ਦੱਦ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ।

ਅਧਿਆਪਕਾਂ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਕਰੀਬਨ 15-18 ਸਾਲ ਤੋਂ ਸਿੱਖਿਆ ਵਿਭਾਗ ਲਈ ਮੁਲਾਜ਼ਮ ਕੱਚੇ ਤੌਰ ਤੇ ਕੰਮ ਕਰ ਰਹੇ ਹਨ। ਜਿਨ੍ਹਾਂ ਵਿਚ ਐੱਸ ਟੀ ਆਰ, ਸਿੱਖਿਆ ਪ੍ਰੋਵਾਈਡਰ, ਆਈ ਈ ਵਲੰਟੀਅਰ , ਈ ਜੀ ਐਸ ਵਲੰਟੀਅਰ ਆਦਿ ਹਨ, ਨੂੰ ਬਿਨਾਂ ਕਿਸੇ ਦੇਰੀ ਦੇ ਪੱਕਿਆਂ ਕੀਤਾ ਜਾਵੇ । ਉਹਨਾਂ ਕਿਹਾ ਕਿ ਇਕ ਪਾਸੇ ਸਰਕਾਰ ਪੂਰੇ ਭਾਰਤ ਵਿੱਚ ਮਾਣ ਕਰ ਰਹੀ ਹੈ, ਕਿ ਸਿੱਖਿਆ ਪੱਖੋਂ ਸੂਬਾ ਮੋਹਰੀ ਹੈ। ਪਰ ਦੂਸਰੇ ਪਾਸੇ ਮਾਣ ਦਿਵਾਉਣ ਵਾਲਿਆਂ ਨੂੰ ਅੱਖੋਂ ਪਰੋਖੇ ਕਰਨਾ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਨ ਲਈ ਮਜਬੂਰ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਸਾਰੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰੇ ਤਾਂ ਕਿ ਸੂਬੇ ਦਾ ਦੇਸ਼ ਵਿਚ ਮਾਣ ਵਧਾਉਣ ਵਾਲੇ ਅਧਿਆਪਕ ਵੀ ਪੱਕੇ ਹੋ ਕੇ ਪੂਰੀ ਤਨਖਾਹ ਲੈ ਕੇ ਮਾਣ ਮਹਿਸੂਸ ਕਰਨ।

ਜੇਕਰ ਸਰਕਾਰ ਨੇ ਕੱਚੇ ਅਧਿਆਪਕ ਪੱਕੇ ਨਾ ਕੀਤੇ ਤਾਂ ਈ ਟੀ ਟੀ ਯੂਨੀਅਨ ਪੰਜਾਬ ਪੱਧਰ ਤੇ ਇਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਸਰਕਾਰ ਵਿਰੁੱਧ ਸੰਘਰਸ਼ ਵਿਚ ਡਟੇਗਾ । ਇਸ ਦੌਰਾਨ ਸਰਕਾਰ ਦੁਆਰਾ ਚੰਡੀਗੜ ਵਿਖੇ ਬੇਰੁਜ਼ਗਾਰ ਅਧਿਆਪਕਾਂ ਤੇ ਨੌਕਰੀ ਦੀ ਮੰਗ ਦੌਰਾਨ ਪੁਲਿਸ ਵੱਲੋਂ ਕੀਤੇ ਅੰਨ੍ਹੇ ਤਸ਼ਦੱਦ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਜ਼ੋਰਦਾਰ ਪ੍ਰਦਰਸ਼ਨ ਤੇ ਨਾਰੇੇੇਬਾਜੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਬਿਧੀਪੁਰ, ਜਸਵਿੰਦਰ ਸਿੰਘ ਸ਼ਿਕਾਰਪੁਰ, ਅਵਤਾਰ ਸਿੰਘ, ਲਖਵਿੰਦਰ ਸਿੰਘ ਟਿੱਬਾ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਸੁਖਵਿੰਦਰ ਸਿੰਘ ਕਾਲੇਵਾਲ,ਅਵਤਾਰ ਸਿੰਘ ਹੈਬਤਪੁਰ,ਤੇਜਿੰਦਰ ਸਿੰਘ, ਮਨਜਿੰਦਰ ਸਿੰਘ, ਯਾਦਵਿੰਦਰ ਸਿੰਘ, ਯੋਗੇਸ਼ ਸ਼ੌਰੀ,ਅਮਨਦੀਪ ਸਿੰਘ ਖਿੰਡਾ, ਸਰਬਜੀਤ ਸਿੰਘ ਭਗਤਪੁਰ, ਰੇਸ਼ਮ ਸਿੰਘ ਤੇ ਹੋਰ ਅਧਿਆਪਕ ਹਾਜ਼ਰ ਸਨ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article94 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਟਾਵਰ ਤੇ ਚੜ੍ਹੇ ਅਧਿਆਪਕ ਦੀ ਕੈਪਟਨ ਸਰਕਾਰ ਸਾਰ ਲਵੇ: ਡੀ ਟੀ ਐਫ਼ ਕਪੂਰਥਲਾ
Next articleਲੋਕ ਗਾਇਕ ਰਮਨ ਪੰਨੂ ਦੇ ਨਵੇਂ ਗੀਤ ਸਾਵਨ ਦੀਆਂ ਤਿਆਰੀਆਂ ਜ਼ੋਰਾਂ ਤੇ