ਪੁਰਾਣੀ ਪੈਨਸ਼ਨ ਅਤੇ ਤਨਖਾਹ ਕਮਿਸ਼ਨ ਨੂੰ ਲੈ ਕੇ ਈ.ਟੀ.ਟੀ.ਅਧਿਆਪਕਾਂ ਵੱਲੋਂ ਰੋਸ ਮੁਜਾਹਰਾ

ਕੈਪਸ਼ਨ-ਪੁਰਾਣੀ ਪੈਨਸ਼ਨ ਅਤੇ ਤਨਖਾਹ ਕਮਿਸ਼ਨ ਨੂੰ ਲੈ ਕੇ ਈ.ਟੀ.ਟੀ.ਅਧਿਆਪਕ ਵੱਲੋਂ ਸਰਕਾਰ ਵਿਰੁੱਧ ਨਾਰੇੇੇਬਾਜੀ ਕਰਦੇ ਹੋਏ ਅਧਿਆਪਕ ਆਗੂ ਤੇ ਪੁਰਾਣੀ ਪੈਨਸ਼ਨ ਤੇ ਤਨਖਾਹ ਕਮਿਸ਼ਨ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਂ ਨਾਇਬ ਤਹਿਸੀਲਦਾਰ ਰਜੀਵ ਖੌਸਲਾ ਨੂੰ ਮੰਗ ਪੱਤਰ ਦਿੰਦੇ ਹੋਏ

ਈ ਟੀ ਟੀ ਯੂਨੀਅਨ ਨੇ ਮੁੱਖ ਮੰਤਰੀ ਦੇ ਨਾਂ ਦਿੱਤਾ ਮੰਗ ਪੱਤਰ 

ਪੁਰਾਣੀ ਪੈਨਸ਼ਨ ਨਾ ਲਾਗੂ ਹੋਈ ਤਾਂ ਸਰਕਾਰੀ ਮੁਲਾਜ਼ਮਾਂ ਦਾ ਬੁਢਾਪਾ ਰੁੱਲ ਜਾਵੇਗਾ- ਰਛਪਾਲ ਵੜੈਚ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਅਤੇ ਪੇ ਕਮਿਸ਼ਨ ਵਿੱਚਲੀਆਂ ਤਰੁੱਟੀਆਂ ਦੂਰ ਕਰਨ ਲਈ ਈ. ਟੀ.ਟੀ.ਅਧਿਆਪਕ  ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਪੰਜਾਬ ਭਰ ਵਿੱਚ ਜਿਲ੍ਹਾ ਪੱਧਰੀ ਰੋਸ ਮੁਜਾਹਰੇ ਕੀਤੇ ਗਏ ।ਇਸੇ ਲੜੀ ਤਹਿਤ ਕਪੂਰਥਲਾ ਜਿਲ੍ਹੇ ਵਿੱਚ ਵੀ  ਜਥੇਬੰਦੀ ਦੇ  ਕਾਰਜਕਾਰੀ ਪੰਜਾਬ ਪ੍ਰਧਾਨ ਸ੍ਰ ਰਛਪਾਲ ਸਿੰਘ ਵੜੈਚ ਦੀ ਅਗਵਾਈ ਹੇਠ ਜਿਲ੍ਹੇ ਭਰ ਦੇ ਅਧਿਆਪਕਾਂ ਵੱਲੋਂ ਸ਼ਾਲਾਮਾਰ ਬਾਗ ਵਿੱਚ ਇਕੱਤਰ ਹੋ ਕੇ ਪੰਜਾਬ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜੀ ਕੀਤੀ ਗਈ ਅਤੇ  ਆਪਣੀਆਂ ਮੰਗਾਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ  ਨਾਇਬ ਤਹਿਸੀਲਦਾਰ ਰਜੀਵ ਖੌਸਲਾ  ਨੂੰ ਧਰਨਾ ਸਥੱਲ ਤੇ ਮੰਗ ਪੱਤਰ ਦਿੱਤਾ।    ਇਸ  ਮੌਕੇ ਤੇ ਸੰਬੋਧਨ ਕਰਦਿਆਂ ਰਛਪਾਲ ਸਿੰਘ ਵੜੈਚ ਸੂਬਾ ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਜਥੇਬੰਦੀ   ਵੱਲੋਂ ਪਿਛਲੇ  ਲੰਬੇ  ਸਮੇਂ ਤੋਂ ਆਪਣੀ ਇੱਕੋ ਇੱਕ ਮੰਗ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸੂਬੇ ਵਿੱਚ ਇੱਕ ਲਹਿਰ ਚਲਾਈ ਜਾ ਰਹੀ ਹੈ। ਇਹ ਸਕੀਮ ਭਾਵੇਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਸੀ।

ਪਰ ਇਸ ਸਕੀਮ ਨੂੰ ਲਾਗੂ ਰੱਖਣਾ ਜਾਂ ਨਾ ਰੱਖਣਾ ਸੂਬਾ ਸਰਕਾਰ ਦੇ ਦਾਇਰੇ ਵਿੱਚ ਆਉਂਦਾ ਹੈ ।ਉਹਨਾਂ ਕਿਹਾ ਕਿ ਇਸ ਸਕੀਮ ਤਹਿਤ ਪੰਜਾਬ ਅਤੇ ਚੰਡੀਗੜ੍ਹ ਦੇ ਪੰਜਾਬ ਸਰਕਾਰ ਦੇ ਤਕਰੀਬਨ 1.87 ਲੱਖ ਮੁਲਾਜ਼ਮ ਇਸ ਸਕੀਮ ਅਧੀਨ ਹਨ। ਇਸ ਸਕੀਮ ਤਹਿਤ ਪੰਜਾਬ ਦੇ ਕਰਮਚਾਰੀ ‘ਤੇ ਸਰਕਾਰ ਵੱਲੋਂ ਐੱਨਪੀਐੱਸ ਖਾਤੇ ਵਿਚ ਹੁਣ ਤੱਕ 7000 (ਸੱਤ ਹਜ਼ਾਰ) ਕਰੋੜ ਰੁਪਏ ਭੇਜੇ ਜਾ ਚੁੱਕੇ ਹਨ ਅਤੇ ਇਹ ਸਾਰਾ ਪੈਸਾ ਦੇਸ਼ ਦੀਆਂ ਵੱਡੀਆਂ ਕੰਪਨੀਆਂ / ਬੈਂਕਾਂ ਵਿਚ ਇਨਵੈਸਟ ਕੀਤੇ ਜਾ ਰਹੇ ਹਨ।  ਉਹਨਾਂ ਕਿਹਾ ਕਿ    ਸਾਲ 2007-08 ਵਿੱਚ ਵਿਸ਼ਵ ਪੱਧਰ ‘ਤੇ ਆਰਥਿਕ ਮੰਦੀ ਦਾ ਦੌਰ ਆਇਆ ਸੀ ਜਿਸ ਤਹਿਤ ਅਮਰੀਕਾ, ਰੂਸ, ਕੈਨੇਡਾ, ਆਸਟਰੇਲੀਆ ਵਰਗੇ ਵਿਕਸਤ ਦੇਸ਼ਾਂ ਦੇ 100 ਤੋਂ ਵੱਧ ਬੈਂਕ ਦੀਵਾਲੀਆ ਹੋ ਗਏ ਸਨ। ਜੇਕਰ ਅਜਿਹਾ ਦੌਰ ਸਾਲ 2025 ਜਾਂ 2030ਦੇ ਆਸ ਪਾਸ ਹੁੰਦਾ ਹੈ ਤਾਂ ਪੰਜਾਬ ਸਰਕਾਰ ਦੇ ਸਰਕਾਰੀ ਮੁਲਾਜ਼ਮਾਂ ਦਾ ਬੁਢਾਪਾ ਰੁੁਲ ਜਾਵੇਗਾ।

ਉਹਨਾਂ ਕਿਹਾ ਕਿ  ਇਹ ਮਸਲਾ ਪੰਜਾਬ ਦੇ 1.87 ਲੱਖ ਕਰਮਚਾਰੀਆਂ/ ਅਧਿਕਾਰੀਆਂ ਦੇ ਨਾਲ ਸੰਬੰਧਤ ਹੈ ਜਿਸ ਨਾਲ਼ ਲੱਗਭਗ 10 ਲੱਖ ਪਰਿਵਾਰ ਦੇ ਮੈਂਬਰ ਇਸ ਵਿਵਸਥਾ ਨਾਲ਼ ਪ੍ਰਭਾਵਿਤ ਹੁੰਦੇ ਹਨ। ਐੱਨਪੀਐੱਸ ਵਿੱਚ ਭਰਤੀ ਮੁਲਾਜ਼ਮਾਂ ਨੂੰ ਫੈਮਿਲੀ ਪੈਨਸ਼ਨ ਪੁਰਾਣੀ ਪੈਨਸ਼ਨ ਦੀ ਤਰਜ਼ ਤੇ ਘੇਰੇ ਵਿੱਚ ਕੇਂਦਰ ਸਰਕਾਰ ਕਈ ਸਾਲ ਪਹਿਲਾਂ ਲਿਆ ਚੁੱਕੀ ਹੈ ਅਤੇ ਇਸ ਨੂੰ ਕਈ ਸੂਬਿਆਂ ਨੇ  ਲਾਗੂ ਵੀ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਇਸ ਸੋਧ ਫੈਮਿਲੀ ਪੈਨਸ਼ਨ ਤੇ ਚੁੱਪੀ ਧਾਰੀ ਬੈਠੀ ਹੈ। ਉਹਨਾਂ ਕਿਹਾ ਪੰਜਾਬ ਸਰਕਾਰ ਵੱਲੋਂ   ਜਾਰੀ ਕੀਤੀ 6ਵੇਂ ਪੇਅ ਕਮਿਸ਼ਨ ਦੀ ਰਿਪੋਰਟ ਮੁਲਾਜਮ    ਵਿਰੋਧੀ ਹੈ। ਇਸ ਨੂੰ    ਲਾਗੂ ਕਰਨ ਤੋਂ ਪਹਿਲਾਂ ਈਟੀਟੀ ਅਧਿਆਪਕਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਤੇ ਇਤਰਾਜ ਦੂਰ ਕੀਤੇ ਜਾਣ।

ਉਹਨਾਂ ਕਿਹਾ 2011 ਦੇ ਰੀਵਾਈਜ ਸਕੇਲਾਂ ਨੂੰ ਅਧਾਰ ਬਣਾ ਕੇ 3.01  ਗੁਣਾਂਕ ਫਾਰਮੂਲੇ ਨਾਲ ਤਨਖਾਹ ਫਿਕਸ ਕੀਤੀ ਜਾਵੇ। ਇਸ ਮੌਕੇ ਬੋਲਦਿਆਂ ਸੂਬਾ ਕਮੇਟੀ ਮੈਂਬਰ ਦਲਜੀਤ ਸਿੰਘ ਸੈਣੀ ਈ ਟੀ ਟੀ ਯੂਨੀਅਨ, ਐਲੀ. ਟੀਚਰ ਯੁਨੀਅਨ ਦੇ ਸੂਬਾਈ ਆਗੂ ਰਵੀ ਵਾਹੀ,ਮਾਸਟਰ ਕਾਡਰ ਦੇ ਸੂਬਾਈ ਆਗੂ ਰਣਜੀਤ ਸਿੰਘ ਵਿਰਕ ਆਦਿ ਆਗੂਆਂ ਨੇ ਬੋਲਦਿਆਂ ਹੋਇਆ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜਮਾਂ ਦੀਆਂ ਪੇ ਕਮਿਸ਼ਨ ਅਤੇ ਪੈਨਸ਼ਨ ਸਬੰਧੀ ਮੰਗਾਂ ਨਾਂ ਮੰਨੀਆਂ ਤਾਂ ਪੰਜਾਬ ਭਰ ਦੇ ਅਧਿਆਪਕ ਸਰਕਾਰ ਵਿਰੁੱਧ ਆਰ ਪਾਰ ਦਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

ਇਸ ਰੋਸ ਧਰਨੇ ਵਿੱਚ ਜਿਲ੍ਹਾ  ਜਨਰਲ ਸਕੱਤਰ ਗੁਰਮੇਜ ਸਿੰਘ ਤਲਵੰਡੀ,ਸਰਪ੍ਰਸਤ ਇੰਦਰਜੀਤ ਸਿੰਘ ਥਿੰਦ, ਦਲਜੀਤ ਸਿੰਘ ਸੈਣੀ,ਐਲੀ. ਟੀਚਰ ਯੁਨੀਅਨ ਦੇ ਸੂਬਾਈ ਆਗੂ ਰਵੀ ਵਾਹੀ,ਮਾਸਟਰ ਕਾਡਰ ਦੇ ਸੂਬਾਈ ਆਗੂ ਰਣਜੀਤ ਸਿੰਘ ਵਿਰਕ,ਸੰਦੀਪ ਕੁਮਾਰ,ਨਰੇਸ਼ ਕੋਹਲੀ,ਅਪਿੰਦਰ ਸਿੰਘ, ਬਲਾਕ ਪ੍ਰਧਾਨ ਸੁਲਤਾਨਪੁਰ ਲੋਧੀ ਸੁਖਵਿੰਦਰ ਸਿੰਘ ਕਾਲੇਵਾਲ,ਬਲਾਕ ਪ੍ਰਧਾਨ ਸ਼ਿੰਦਰ ਸਿੰਘ,ਬਲਾਕ ਕਪੂਰਥਲਾ-1 ਦੇ ਪ੍ਰਧਾਨ ਸਤਵਿੰਦਰ ਕੌਰ,ਬਲਾਕ ਪ੍ਰਧਾਨ ਕਪੂਰਥਲਾ 2, ਲ਼ਕਸ਼ਦੀਪ ਸ਼ਰਮਾ,ਬਲਾਕ ਪ੍ਰਧਾਨ ਭੁਲੱਥ ਗੁਰਦੇਵ ਸਿੰਘ ਬਾਗੜੀਆ, ਬਲਾਕ ਪ੍ਰਧਾਨ ਕਪੂਰਥਲਾ 3 ਸੁਖਦੇਵ ਸਿੰਘ,ਜਿਲ੍ਹਾ ਕਮੇਟੀ ਮੈਂਬਰ ਕਰਮਜੀਤ ਗਿੱਲ,ਨਵਨੀਤ ਜੰਮੂ,ਦਲਜੀਤ ਕੌਰ ਸੰਧੇ ,ਮੈਡਮ ਸਤਵਿੰਦਰ ਕੌਰ,ਬਲਜੀਤ ਕੌਰ,ਮੀਨੂ ਰਾਣੀ,ਸੁਮਨ ਕੁਮਾਰੀ,ਮੁਨੰਜਾ ਇਰਸ਼ਾਦ, ਪਰਮਜੀਤ ਕੌਰ,ਦੀਪਕ ਕੁਮਾਰ, ਐਮ.ਪੀ.ਸਿੰਘ,ਅਵਤਾਰ ਸਿੰਘ ਹੈਬਤਪੁਰ,ਕੰਵਲਪ੍ਰੀਤ ਸਿੰਘ ਕੌੜਾ, ਪਰਮਿੰਦਰ ਸਿੰਘ ਸੈਦਪੁਰ,ਗੁਰਪ੍ਰੀਤ ਸਿੰਘ ਮੰਗੂਪੁਰ,ਲਖਵਿੰਦਰ ਸਿੰਘ ਟਿੱਬਾ, ਗੁਰਜੀਤ ਸਿੰਘ ਗੋਪੀਪੁੁਰ,ਕਰਮਜੀਤ ਗਿੱਲ,ਪੰਕਜ ਮਰਵਾਹਾ,ਹਰਵਿੰਦਰ ਸਿੰਘ,ਜਗਜੀਤ ਸਿੰਘ ਆਦਿ ਹਾਜਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਔਰਤਾਂ ਨੂੰ ਰੋਸ਼ਨੀ ਦੀ ਲੋੜ
Next articleਰੁਲ਼ਦੂ ਨਿਰਨੇ ਕਾਲ਼ਜੇ ਬੋਲਿਆ