ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅੱਲਾ ਦਿੱਤਾ ਦੇ ਰੰਗ ਰੋਗਨ ਲਈ ਦਾਨੀ ਸੱਜਣਾਂ ਵੱਲੋਂ ਨਗਦ ਰਾਸ਼ੀ ਭੇਂਟ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅੱਲਾ ਦਿੱਤਾ ਦੇ ਚੱਲ ਰਹੇ ਰੰਗ ਦੇ ਕੰਮਾਂ ਲਈ ਹੈੱਡ ਟੀਚਰ ਹਰਜਿੰਦਰ ਸਿੰਘ ਢੋਟ ਤੇ ਅਧਿਆਪਕ ਹਰਵਿੰਦਰ ਸਿੰਘ ਵਿਰਦੀ ਦੀ ਪ੍ਰੇਰਨਾ ਸਦਕਾ ਡਾ ਸਵਰਨ ਸਿੰਘ ਖਾਲਸਾ ਵੱਲੋਂ 3 ਹਜ਼ਾਰ ਤੇ ਪੰਥ ਪ੍ਰਸਿੱਧ ਢਾਡੀ ਤੇ ਪ੍ਰਚਾਰਕ ਮੇਜਰ ਸਿੰਘ ਖਾਲਸਾ ਨੇ ਆਪਣੇ ਪਿਤਾ ਫੁੱਮਣ ਸਿੰਘ ਦੀ ਪ੍ਰੇਰਨਾ ਸਦਕਾ ਆਪਣੀ ਮਾਤਾ ਸਵਰਗਵਾਸੀ ਪਰਗਾਸ਼ ਕੌਰ ਦੀ ਯਾਦ ਵਿੱਚ 25 ਸੌ ਰੁਪਏ ਦੀ ਸਕੂਲ ਲਈ ਰੰਗ ਰੋਗਨ ਦੀ ਸੇਵਾ ਲਈ ਭੇਂਟ ਕੀਤੇ। ਇਸ ਪਵਿੱਤਰ ਕਾਰਜ ਲਈ ਜਿੱਥੇ ਸਕੂਲ ਦੇ ਹੈੱਡ ਟੀਚਰ ਹਰਜਿੰਦਰ ਸਿੰਘ ਢੋਟ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ । ਉਹਨਾਂ ਹੋਰ ਦਾਨੀ ਸੱਜਣਾਂ ਨੂੰ ਸਕੂਲ ਦੇ ਵਿਕਾਸ ਕਾਰਜਾਂ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ।ਉਥੇ ਹੀ ਦਾਨੀ ਸੱਜਣਾਂ ਡਾ ਸਵਰਨ ਸਿੰਘ ਤੇ ਮੇਜਰ ਸਿੰਘ ਖਾਲਸਾ ਨੇ ਭਵਿੱਖ ਵਿੱਚ ਵੀ ਸਕੂਲ ਤੇ ਜਰੂਰਤਮੰਦ ਵਿਦਿਆਰਥੀਆਂ ਦੀ ਮਦਦ ਕਰਨ ਲਈ ਹੈੱਡ ਟੀਚਰ ਹਰਜਿੰਦਰ ਸਿੰਘ ਢੋਟ ਤੇ ਸਮੂਹ ਸਟਾਫ਼ ਨੂੰ ਵਿਸ਼ਵਾਸ਼ ਦਿਵਾਇਆ।ਇਸ ਮੌਕੇ ਤੇ ਅਧਿਆਪਕ ਹਰਵਿੰਦਰ ਸਿੰਘ ਵਿਰਦੀ, ਅਰਵਿੰਦਰ ਕੌਰ, ਤੇਜਵੀਰ ਕੌਰ ਆਦਿ ਸਮੂਹ ਸਟਾਫ਼ ਹਾਜ਼ਰ ਸੀ।

 

Previous articleVeteran freedom fighter Shahabuddin elected Bangladesh’s 22nd President
Next articleUN relief chief urges providing shelters, food, schooling to quake-hit Syria