ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ:- ਇਸ ਵੇਲੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ ਦਸਵੀਂ ਜਮਾਤ ਦੇ ਸਲਾਨਾ ਪੇਪਰ ਹੋ ਰਹੇ ਹਨ ਇਹਨਾਂ ਹੋ ਰਹੇ ਪੇਪਰਾਂ ਦੇ ਵਿੱਚ 12 ਮਾਰਚ ਨੂੰ ਸੰਗੀਤ ਗਾਇਨ ਵਿਸ਼ੇ ਦਾ ਪੇਪਰ ਸੀ ਪਰ ਇਹ ਹੈਰਾਨੀ ਹੋਈ ਇਸ ਪੇਪਰ ਵਿੱਚ 12 ਪ੍ਰਸ਼ਨ ਪੱਤਰ ਸਿਲੇਬਸ ਤੋਂ ਬਾਹਰ ਦੇ ਸਨ। ਇਕ ਅੰਕ ਦੇ ਸੱਤ ਪ੍ਰਸ਼ਨ ਦੋ ਅੰਕਾਂ ਦੇ ਤਿੰਨ ਪ੍ਰਸ਼ਨ ਅਤੇ ਪੰਜ ਅੰਕਾਂ ਦੇ ਦੋ ਪ੍ਰਸ਼ਨ ਸਲੇਬਸ ਤੋਂ ਬਾਹਰੋਂ ਆਏ ਹਨ। ਇਹ ਪੇਪਰ ਨੂੰ ਸੈਟ ਕੱਟਣ ਵਾਲੇ ਦੀ ਵੱਡੀ ਗਲਤੀ ਹੈ ਜਿਸ ਦੀ ਜਿੰਮੇਵਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਰ ਜਾਂਦੀ ਹੈ। ਪੂਰੇ ਪੇਪਰ ਦਰਮਿਆਨ ਵਿਦਿਆਰਥੀਆਂ ਵਿੱਚ ਦੁਵਿਧਾ ਬਣੀ ਰਹੀ। ਸਿੱਖਿਆ ਸੰਗੀਤ ਮਾਹਰਾਂ ਤੇ ਪੰਜਾਬ ਸਿੱਖਿਆ ਬੋਰਡ ਦੀ ਗਲਤੀ ਦਾ ਖਮਿਆਜ਼ਾ ਵਿਦਿਆਰਥੀਆਂ ਨੂੰ ਭੁਗਤਾਣਾ ਪੈਣਾ ਹੈ। ਇਸ ਸਬੰਧੀ ਗੌਰਮੈਂਟ ਟੀਚਰ ਯੂਨੀਅਨ ਪੰਜਾਬ ਵਿਗਿਆਨਿਕ ਨੇ ਮੰਗ ਕੀਤੀ ਹੈ ਕਿ ਜੋ ਪ੍ਰਸ਼ਨ ਪਾਠਕਰਮ ਦੇ ਬਾਹਰ ਤੋਂ ਆਏ ਹਨ ਉਹਨਾਂ ਪ੍ਰਸ਼ਨਾਂ ਦੇ ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦਿੱਤੇ ਜਾਣ ਪੰਜਾਬ ਸਕੂਲ ਸਿਖਿਆ ਬੋਰਡ ਨੂੰ ਇਹ ਜਾਂਚ ਵੀ ਕਰਾਉਣੀ ਚਾਹੀਦੀ ਹੈ ਕਿ ਪੇਪਰ ਸੰਗੀਤ ਗਾਇਨ ਦਾ ਸੀ ਤੇ ਭੇਜਿਆ ਗਿਆ ਸੰਗੀਤ ਵਾਦਕ ਦਾ,ਇਸ ਮੌਕੇ ਗੁਰਮੀਤ ਸਿੰਘ ਖਾਲਸਾ, ਰਣਜੀਤ ਸਿੰਘ ਰਬਾਬੀ, ਪ੍ਰਗਟ ਸਿੰਘ ਪਟਿਆਲਾ, ਰਵਿੰਦਰ ਸ਼ਾਰਦਾ, ਗੁਰਦਾਸ ਸਿੰਘ ਪਟਿਆਲਾ, ਬਲਕਾਰ ਸਿੰਘ ਗੁਰਦਾਸਪੁਰ, ਬਲਰਾਮ ਸਿੰਘ ਜਲੰਧਰ,ਰਜਿੰਦਰ ਸਿੰਘ ਲੁਧਿਆਣਾ ,ਕੁਲਵੰਤ ਸਿੰਘ ਮੋਹਾਲੀ, ਭੁਪਿੰਦਰ ਸਿੰਘ, ਅਸ਼ੋਕ ਬੰਗਾ, ਅਮਰਿੰਦਰ ਸਿੰਘ ਪਟਿਆਲਾ, ਸ਼ਰਨਜੀਤ ਸਿੰਘ ਅੰਮ੍ਰਿਤਸਰ, ਗੁਰਿੰਦਰਪਾਲ ਸਿੰਘ,ਸੁਖਵਿੰਦਰ ਸਿੰਘ ਜਲੰਧਰ ਨੇ ਇਸ ਪੇਪਰ ਦੀ ਜਾਂਚ ਕਰਵਾਉਣ ਤੇ ਬੱਚਿਆਂ ਨੂੰ ਗਰੇਸ ਅੰਕ ਦੇ ਕੇ ਗਲਤੀ ਦੀ ਪੂਰਤੀ ਕਰਨ ਦੀ ਮੰਗ ਕੀਤੀ ਹੈ ਜੋ ਵਿਦਿਆਰਥੀਆਂ ਨਾਲ ਧੱਕਾ ਹੋਇਆ ਹੈ ਉਸ ਦਾ ਕੋਈ ਹੱਲ ਨਿਕਲ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj