(ਸਮਾਜ ਵੀਕਲੀ)– ਕਹਿੰਦੇ ਨੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ ਪਰ ਇਹ ਗੱਲ ਮੈਨੂੰ ਕਿਤੇ ਵੀ ਨਜ਼ਰ ਆਉਂਦੀ ਨਹੀਂ। ਸ਼ਹਿਰਾਂ ਦੇ ਵਿਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਸਮਝਿਆ ਜਾਂਦਾ ਹੈ ਪਰ ਜ਼ਿਆਦਾਤਰ ਸਮਾਜ ਦੇ ਵਿਚ ਔਰਤਾਂ ਨੂੰ ਹੁਣ ਵੀ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ।
ਪਤਾ ਨਹੀਂ ਕਦੋਂ ਇਸ ਸਮਾਜ ਦੀ ਸੋਚ ਬਦਲੇਗੀ। ਇਨ੍ਹਾਂ ਗੱਲਾਂ ਨੂੰ ਲੈ ਕੇ ਅੱਜ ਤੱਕ ਤਲਾਕ ਹੋ ਰਹੇ ਨੇ ਜਾਂ ਮਾਰਕੁੱਟ ਹੋ ਰਹੀ ਹੈ ਜਾਂ ਔਰਤਾਂ ਨੂੰ ਘਰੇ ਬਿਠਾ ਕੇ ਰੱਖ ਲਿਆ ਜਾਂਦਾ ਹੈ ਤੇ ਔਰਤਾਂ ਨੂੰ ਬਾਹਰ ਜਾਣ ਹੀ ਨਹੀਂ ਦਿੰਦੇ। ਜੇਕਰ ਔਰਤ ਆਪਣੇ ਹੱਕ ਦੀ ਗੱਲ ਕਰਦੀ ਹੈ ਤਾਂ ਉਸਦੀ ਆਵਾਜ਼ ਨੂੰ ਦਬਾ ਦਿੱਤੀ ਜਾਂਦੀ ਹੈ।
ਮੈਨੂੰ ਇਹ ਗੱਲ ਸਮਝ ਨੀ ਆਉਂਦੀ ਕਿਸ ਕਾਨੂੰਨ ਦੇ ਵਿਚ ਲਿਖਿਆ ਹੈ ਕਿ ਬੰਦਾ ਔਰਤ ਉਤੇ ਹੱਥ ਉਠਾ ਸਕਦਾ ਹੈ। ਅਗਰ ਬੰਦਾ ਕੋਈ ਗਲਤੀ ਕਰਦਾ ਹੈ ਤਾਂ ਔਰਤ ਉਸ ਦੇ ਹੱਥ ਉਠਾ ਨਹੀਂ ਸਕਦੀ ? ਕਿਉਂ ਇਹ ਅਧਿਕਾਰ ਸਿਰਫ ਬੰਦਿਆਂ ਨੂੰ ਹੀ ਨੇ । ਇਕ ਗੱਲ ਦਾ ਜਵਾਬ ਮੈਂ ਸਭ ਤੋਂ ਮੰਗਾਂਗਾ ਕੀ ਇਕ ਔਰਤ ਦਾ ਜਦੋਂ ਵਿਆਹ ਹੁੰਦਾ ਹੈ ਉਸ ਵਿਆਹ ਤੋਂ ਜੋ ਉਸ ਦੇ ਬੱਚੇ ਹੁੰਦੇ ਨੇ। ਵਿਆਹ ਤੋਂ ਬਾਅਦ ਤਲਾਕ ਹੁੰਦਾ ਹੈ। ਜਦੋਂ ਔਰਤ ਦੂਸਰਾ ਵਿਆਹ ਕਰ ਲੈਂਦੀ ਹੈ ਤਾਂ ਉਸਦੇ ਪਹਿਲੇ ਬੱਚੇ ਉਸ ਦੇ ਨਾਂ ਹੋ ਕੇ ਉਸ ਦੇ ਪਹਿਲੇ ਪਤੀ ਦੇ ਬੱਚੇ ਕਹਾਂਉਂਦੇ ਹਨ । ਕਿਉਂ ਔਰਤ ਬੱਚੇ ਨੂੰ ਜਨਮ ਨਹੀਂ ਦਿੰਦੀ ਆਦਮੀ ਬੱਚੇ ਨੂੰ ਜਨਮ ਦਿੰਦਾ ਹੈ । ਉਨ੍ਹਾਂ ਬੱਚਿਆਂ ਤੇ ਮਾਂ ਦਾ ਕੋਈ ਹੱਕ ਨਹੀਂ ਹੁੰਦਾ।
ਔਰਤ ਨੂੰ ਕਾਨੂੰਨ ਵੱਲੋਂ ਸਭ ਅਧਿਕਾਰ ਮਿਲਦੇ ਨੇ ਪਰ ਆਪਣੇ ਪਹਿਲੇ ਵਿਆਹ ਦੇ ਬੱਚਿਆਂ ਨੂੰ ਆਪਣਾ ਬੱਚਾ ਕਿਉਂ ਨੀ ਕਹਿ ਸਕਦੀ । ਕਿਉਂਕਿ ਉਹ ਜਾਇਜ਼ ਔਲਾਦ ਹੁੰਦੀ ਹੈ।
ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ ਇਹ ਕਾਨੂੰਨ ਦੀਆਂ ਕਿਤਾਬਾਂ ਵਿਚ ਜਾਂ ਸੁਣਨ ਵਿੱਚ ਆਉਂਦਾ ਹੈ।
ਇਸਤਰੀ ਵਿੰਗ ਵਿੱਚ ਜਾ ਕੇ ਵੇਖੋ ਬਹੁਤ ਸਾਰੇ ਕੇਸ ਮਿਲਣਗੇ । ਕੀ ਕਿਸੇ ਔਰਤ ਨਾਲ ਮਾਰ ਕੁਟਾਈ ਹੋ ਰਹੀ ਹੈ । ਇਸੇ ਗੱਲੋਂ ਧੱਕਾ ਹੋ ਰਿਹਾ ਹੈ। ਕਿਸੇ ਔਰਤ ਨੂੰ ਜਾਨੋਂ ਮਾਰ ਦਿੱਤਾ ਹੈ ਆਦਿ ………!
– ਗਗਨਪ੍ਰੀਤ ਸੱਪਲ ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly