(ਸਮਾਜ ਵੀਕਲੀ) (ਬਰਜਿੰਦਰ ਕੌਰ ਬਿਸਰਾਓ):-ਜ਼ਿਲਾ ਸਿੱਖਿਆ ਅਫਸਰ ਸਕੈਂਡਰੀ ਦੇ ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਈ ਈ ਪੀ ਕੋਆਰਡੀਨੇਟਰ ਦੀ ਪ੍ਰੇਰਨਾ ਸਦਕਾ ਸਰਕਾਰੀ ਹਾਈ ਸਕੂਲ ਹਿੰਮਤਾਨਾ, ਜ਼ਿਲ੍ਹਾ ਮਾਲੇਰਕੋਟਲਾ ਵਿਖੇ ਸਕੂਲ ਇੰਚਾਰਜ ਮੈਡਮ ਪਰਮਿੰਦਰ ਕੌਰ ਜੀ ਦੀ ਨਿਗਰਾਨੀ ਹੇਠ , ਸਕੂਲ ਈਕੋ ਕਲੱਬ ਨੋਡਲ ਮੈਡਮ ਸ਼ਵੇਤਾ ਸ਼ਰਮਾ ਜੀ ਦੁਆਰਾ ਸਕੂਲੀ ਵਿਦਿਆਰਥੀਆਂ ਲਈ ਐਨਵਾਇਰਨਮੈਂਟ ਐਜੂਕੇਸ਼ਨ ਪ੍ਰੋਗਰਾਮ ਦੇ ਅੰਤਰਗਤ ਕਿਚਨ ਗਾਰਡਨ ਮਿਸ਼ਨ ਲਾਈਫ ਥੀਮ ਸਸਟੇਨੇਬਲ ਫੂਡ ਸਿਸਟਮਸ ਅਤੇ ਹਰਬਲ ਜਾਂ ਮੈਡੀਸੀਨਲ ਪਲਾਂਟ ਗਾਰਡਨ ਮਿਸ਼ਨ ਲਾਈਫ ਥੀਮ ਹੈਲਥੀ ਲਾਈਫ ਸਟਾਈਲ ਦੇ ਸਬੰਧੀ ਈ ਈ ਪੀ ਬੈਨਰ ਨਾਲ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।ਭਾਰਤ ਸਰਕਾਰ ਦੇ ਈ ਈ ਪੀ ਪ੍ਰੋਗਰਾਮ ਦੁਆਰਾ ‘ਮਿਸ਼ਨ ਲਾਈਫ’ ਤਹਿਤ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ, ਹਿੰਮਤਾਨਾ , ਜ਼ਿਲ੍ਹਾ ਮਾਲੇਰਕੋਟਲਾ ਵਿਖੇ ਕਿਚਨ ਗਾਰਡਨ ਅਤੇ ਹਰਬਲ ਗਾਰਡਨ ਦੀ ਤਿਆਰੀ ਸਬੰਧੀ ਸਕੂਲੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਇੱਕ ਰੋਜਾ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਤੇ ਰਿਸੋਰਸ ਪਰਸਨ ਵਣ ਬੀਟ ਇੰਚਾਰਜ ਸ੍ਰੀ ਕੁਲਦੀਪ ਸਿੰਘ ਜੀ ਵੱਲੋਂ ਵਿਦਿਆਰਥੀਆਂ ਨੂੰ ਕਿਚਨ ਗਾਰਡਨ ਅਤੇ ਹਰਬਲ ਗਾਰਡਨ ਦੀ ਘਰੇਲੂ ਜੀਵਨ ਵਿੱਚ ਮਹਤੱਤਾ ਸਮਝਾਉਂਦੇ ਹੋਏ ਇਸਨੂੰ ਤਿਆਰ ਕਰਨ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਦੌਰਾਨ ਸਮੂਹ ਹਿੰਮਤਾਨਾ ਸਟਾਫ ਹਾਜ਼ਰ ਰਿਹਾ I ਰਿਸੋਰਸ ਪਰਸਨ ਦੁਆਰਾ ਬੱਚਿਆਂ ਨੂੰ ਆਪਣੇ ਘਰਾਂ ਵਿੱਚ ਅਤੇ ਆਪਣੇ ਸਕੂਲ ਵਿੱਚ ਵੱਖ-ਵੱਖ ਮਾਡਲਾਂ ਦੇ ਛੋਟੇ ਛੋਟੇ ਗਾਰਡਨ ਖੁਦ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰੋਗਰਾਮ ਨੂੰ ਹੋਰ ਰੋਚਕ ਬਣਾਉਣ ਲਈ ਵਿਦਿਆਰਥੀਆਂ ਦੇ ਇਹਨਾਂ ਈ ਈ ਪੀ ਵਿਸ਼ਿਆਂ ਸਬੰਧੀ ਵਾਦ ਵਿਵਾਦ ਤੇ ਪ੍ਰਸ਼ਨ ਮੰਚ ਮੁਕਾਬਲੇ ਕਰਵਾਏ ਵੀ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਸਟੇਸ਼ਨਰੀ ਆਦਿ ਦੇ ਕੇ ਸਕੂਲ ਇੰਚਾਰਜ , ਮੌਕੇ ਦੇ ਰਿਸੋਰਸ ਪਰਸਨ ਤੇ ਸਮੂਹ ਹਿੰਮਤਾਨਾ ਸਟਾਫ਼ ਵੱਲੋਂ ਸਨਮਾਨਿਤ ਕੀਤਾ ਗਿਆ । ਸਟੇਜ ਦੇ ਸੰਚਾਲਨ ਅਤੇ ਸੈਮੀਨਾਰ ਦੇ ਸਫ਼ਲ ਆਯੋਜਨ ਲਈ ਈਕੋ ਕਲੱਬ ਇੰਚਾਰਜ ਮੈਡਮ ਸ੍ਰੀਮਤੀ ਸ਼ਵੇਤਾ ਸ਼ਰਮਾ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਗਤੀਵਿਧੀ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ I ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਹਰਬਲ ਪੌਦਿਆਂ ਸਬੰਧੀ ਲਿਟਰੇਚਰ ਤੇ ਮਿਸ਼ਨ ਲਾਈਫ ਥੀਮ ਦੇ ਪੈਮਫਲੈਟ ਵੀ ਵੰਡੇ ਗਏ I ਇਸ ਮੌਕੇ ਤੇ ਬੱਚਿਆਂ ਨੇ ਵੇਸਟ ਕੱਪੜਿਆਂ ਤੋਂ ਥੱਲੇ ਬਣਾਉਣ ਦੀ ਗਤੀਵਿਧੀ ਵਿੱਚ ਵੀ ਸ਼ਮੂਲੀਅਤ ਕੀਤੀ ਤੇ ਆਪਣੇ ਹੱਥੀ ਇਕੋ ਫਰੈਂਡਲੀ ਬਣਾਏ ਥੈਲਿਆਂ ਦਾ ਪ੍ਰਦਰਸ਼ਨ ਕੀਤਾ I ਰਿਸੋਰਸ ਪਰਸਨ ਜੀ ਨੇ ਸਕੂਲ ਇੰਚਾਰਜ ਨੂੰ ਹਰਬਲ ਪਲਾਂਟ ਭੇਂਟ ਕੀਤੇ ਤੇ ਅੰਤ ਵਿੱਚ ਸਕੂਲ ਇੰਚਾਰਜ ਮੈਡਮ ਪਰਮਿੰਦਰ ਕੌਰ ਜੀ ਨੇ ਸਕੂਲ ਵਿੱਚ ਇਹਨਾਂ ਗਤੀਵਿਧੀਆਂ ਨੂੰ ਕਰਾਉਣ ਲਈ ਵਣ ਵਿਭਾਗ ਵੱਲੋਂ ਸਕੂਲ ਵਿੱਚ ਪਹੁੰਚੇ ਰਿਸੋਰਸ ਪਰਸਨ ਸ ਕੁਲਦੀਪ ਸਿੰਘ ਜੀ ਦਾ ਧੰਨਵਾਦ ਕੀਤਾ ਤੇ ਸਮੂਹ ਸਟਾਫ ਨਾਲ ਮਿਲ ਕੇ ਉਹਨਾਂ ਨੂੰ ਸਨਮਾਨਿਤ ਕੀਤਾ l‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



