(ਸਮਾਜ ਵੀਕਲੀ)
ਵਾਤਾਵਰਣ ਦਿਵਸ-ਰੁੱਖ ਲਗਾਓ-
ਜੋੜ ਜੋੜ ਜਾਇਦਾਦਾਂ, ਪੈਸੇ, ਗਹਿਣੇ,
ਕਿਸੇ ਕੰਮ ਨ੍ਹੀਂ ਆਉਣੇ, ਜੇ ਰੁੱਖ ਨ੍ਹੀਂ ਲਾਉਣੇ।
ਏ.ਸੀ.ਬਿਨਾਂ ਤੁਸੀਂ ਰਹਿ ਨਹੀਂ ਸਕਦੇ,
ਰਾਤ ਦਿਨ ਚਲਦੇ ਰਹਿਣੇ, ਸਰੀਰ ਹੋ ਜਾਣੇ ਕਲਹਿਣੇ।
ਤਾਪਮਾਨ 50 ਡਿਗਰੀ ਤੋਂ ਪਾਰ ਹੋ ਜਾਣੇ,
ਸਰੀਰ ਚੱਲਣ ਫਿਰਨ ਤੋਂ ਬੇਕਾਰ ਹੋ ਜਾਣੇ।
ਹਰ ਕੰਮ ਤੁਹਾਡਾ ਮਸ਼ੀਨਰੀ ਕਰਨਾ,
ਪ੍ਰਦੂਸ਼ਣ ਨਾਲ ਖਤਮ ਹਵਾ ਭੰਡਾਰ ਹੋ ਜਾਣੇ।
ਬਰਸਾਤਾਂ ਚ ਰੁੱਖ ਲਗਾ ਲੈ, ਮੌਜਾਂ ਤੂੰ ਬਹਾਰਾਂ ਮਾਣੇ!
ਜੇ ਤੂੰ ਨਾ ਸੁਧਰਿਆ ਬੰਦਿਆ, ਪੱਥਰਾਂ ਤੇ ਪਾਪੜ ਰੜ੍ਹ ਜਾਣੇ,
ਜੀਵ-ਜੰਤ ਸਾਰੇ ਜਾਨਵਰ, ਸਭ ਮੁੱਕ ਜਾਣੇ।
ਆਲ੍ਹਣੇ ਉਹਨਾਂ ਕਿੱਥੇ ਬਣਾਣੇ,
ਮਨੋਰੰਜਨ ਫਿਰ ਤੈਨੂੰ ਨਾ ਭਾਣੇ।
ਪੇੜ ਲਗਾ ਲੈ, ਪ੍ਰਭੂ ਨੂੰ ਕਰ ਲੈ ਖੁਸ਼ ਬੰਦਿਆ!
ਹਰ ਕੰਮ ਗੱਡੀਆਂ ਤੇ ਨਾ ਕਰਿਆ ਕਰ,
ਜੋ ਕੰਮ ਤੁਰ ਫਿਰ ਕੇ ਹੋ ਸਕਦੇ, ਉਹ ਕਰਿਆ ਕਰ।
ਮਿੱਟੀ ਚੋਂ ਉੱਠਿਆ ਹੈਂ ,ਮਿੱਟੀ ਤੇ ਪੈਰ ਧਰਿਆ ਕਰ,
ਰੁੱਖ ਲਗਾ ਲੈ, ਆਲਾ ਦੁਆਲਾ ਬਚਾ ਲੈ।
ਕਦੇ ਸਿਆਣਿਆਂ ਦੀ ਗੱਲ ਤੇ ਵੀ, ਕੰਨ ਧਰਿਆ ਕਰ,
ਕਦੇ ਸਮਾਜ ਦਾ ਵੀ, ਖਿਆਲ ਕਰਿਆ ਕਰ ਬੰਦਿਆ!
ਇਹ ਸਾਂਝ ਦੇਸ਼ਾਂ-ਦੇਸ਼ਾਂਤਰਾਂ ਤੱਕ ਫੈਲਣੀ ਚਾਹੀਦੀ,
ਸਾਰੀ ਮਨੁੱਖਤਾ ਨੂੰ ਚੈਨ ਦਾ ਸਾਹ ਆਵੇ।
ਚਰਚਾਵਾਂ ਹੋਣ ਭਲੇ ਬੰਦਿਆਂ ਦੀਆਂ,
ਦਿਲਾਂ ਦੀ ਦਿਲਾਂ ਨੂੰ ਰਾਹ ਜਾਵੇ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਹਾਲ ਆਬਾਦ # 639/40ਏ ਚੰਡੀਗੜ੍ਹ।
ਫੋਨ ਨੰਬਰ : 9878469639