ਗੁਰਦੁਆਰਾ ਬੇਰ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨਾਮ ਜਲਦੇ ਪੁੱਜੇਗੀ ਸੰਗਤ
ਕਪੂਰਥਲਾ (ਕੌੜਾ ) – ਗੁਰੂ ਨਾਨਕ ਸੇਵਕ ਜਥਾ ਸੁਲਤਾਨਪੁਰ ਲੋਧੀ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੱਕ 26 ਤੇ 27 ਫਰਵਰੀ ਨੂੰ 2 ਦਿਨਾਂ ਆਰੰਭ ਹੋ ਰਹੀ ਪੈਦਲ ਯਾਤਰਾ ਲਈ ਸੰਗਤਾਂ ‘ਚ ਭਾਰੀ ਉਤਸਾਹ ਹੈ । ਇਹ ਜਾਣਕਾਰੀ ਦਿੰਦੇ ਹੋਏ ਜੱਥੇ ਦੇ ਮੁਖੀ ਡਾ. ਨਿਰਵੈਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੰਗਤਾਂ ਦਾ ਜੱਥਾ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਤੋਂ 26 ਨੂੰ ਸਵੇਰੇ 7 ਵਜੇ ਅਰਦਾਸ ਬੇਨਤੀ ਉਪਰੰਤ ਰਵਾਨਾ ਹੋਵੇਗਾ ।ਉਨ੍ਹਾਂ ਸੰਗਤਾਂ ਨੂੰ ਸਮੇ ਸਿਰ ਪਹੁੰਚਣ ਦੀ ਅਪੀਲ ਕਰਦੇ ਦੱਸਿਆ ਕਿ ਸੰਗਤਾਂ ਦੀ ਵਾਪਸੀ ਦੂਜੇ ਦਿਨ 27 ਫਰਵਰੀ ਦੀ ਸ਼ਾਮ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਕਰਨ ਉਪਰੰਤ ਬੱਸਾਂ ਰਾਹੀਂ ਵਾਪਸ ਰਾਤ ਨੂੰ ਆਵੇਗੀ । ਇਹ ਯਾਤਰਾ ਸੁਲਤਾਨਪੁਰ ਲੋਧੀ ਤਲਵੰਡੀ ਪੁਲ ਚੌਕ , ਗੁਰੂ ਨਾਨਕ ਨਗਰ ,ਪਿੰਡ ਅਦਾਲਤ ਚੱਕ , ਮੇਵਾ ਸਿੰਘ ਵਾਲਾ , ਸ਼ਾਲਾਪੁਰ ਬੇਟ , ਤਲਵੰਡੀ ਚੌਧਰੀਆਂ , ਮੰਗੂਪੁਰ , ਮੁੰਡੀ ਮੋੜ , ਸ਼੍ਰੀ ਗੋਇੰਦਵਾਲ ਸਾਹਿਬ , ਸ਼੍ਰੀ ਖਡੂਰ ਸਾਹਿਬ ਜੀ ਤੋਂ ਦਰਸ਼ਨ ਕਰਦੇ ਹੋਏ ਪਿੰਡ ਨਾਗੋਕੇ ਵਿਖੇ ਗੁਰਦੁਆਰਾ ਸਾਹਿਬ ਰਾਤਰੀ ਵਿਸ਼ਰਾਮ ਕਰਨ ਉਪਰੰਤ ਸਵੇਰੇ 4 ਵਜੇ ਅਗਲੇ ਪੜਾਅ ਲਈ ਸ਼੍ਰੀ ਹਰਿਮੰਦਰ ਸਾਹਿਬ ਨੂੰ ਰਵਾਨਾ ਹੋਵੇਗੀ ।
ਇਸ ਸਮੇਂ ਰਸਤੇ ਚ ਵੱਖ ਵੱਖ ਥਾਵਾਂ ਤੇ ਧਾਰਮਿਕ ਜਥੇਬੰਦੀਆਂ ਤੇ ਹੋਰ ਸੰਗਤਾਂ ਵਲੋਂ ਚਾਹ ਪਕੌੜੇ , ਫਰੂਟ ਤੇ ਜੂਸ ਆਦਿ ਦੇ ਲੰਗਰ ਲਗਾਏ ਜਾਣਗੇ। ਇਸ ਸਮੇਂ ਉਨ੍ਹਾਂ ਨਾਲ ਨੰਬਰਦਾਰ ਸੁਰਿੰਦਰਪਾਲ ਸਿੰਘ , ਸੂਰਤ ਸਿੰਘ ਮਿਰਜਾਪੁਰ ,ਜੈ ਗੋਪਾਲ , ਜੋਗਿੰਦਰ ਸਿੰਘ ਚੱਕਾਂ , ਚਰਨਜੀਤ ਸਿੰਘ ਚੰਨਾ , ਭਾਈ ਦਿਲਬਾਗ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਅੰਤਰਯਾਮਤਾ ਸਾਹਿਬ ,ਭਾਈ ਲਖਵਿੰਦਰ ਸਿੰਘ ਹੈਡ ਗ੍ਰੰਥੀ ਬੇਬੇ ਨਾਨਕੀ ਜੀ ਪੁਰਾਤਨ ਘਰ , ਭਾਈ ਦਿਲਬਾਗ ਸਿੰਘ ਗ੍ਰੰਥੀ , ਲਖਵਿੰਦਰ ਸਿੰਘ , ਕਸ਼ਮੀਰ ਸਿੰਘ ਸੋਨਾ , ਕਮਲਜੀਤ ਵਿਪਨ ਥਿੰਦ , ਦਵਿੰਦਰ ਸਿੰਘ , ਭਾਈ ਸਰਬਜੀਤ ਸਿੰਘ ਬੱਬੂ , ਲਖਵਿੰਦਰ ਸਿੰਘ ਦੀਪੇਵਾਲ, ਇੰਦਰਜੀਤ ਸਿੰਘ ਮੁਨੀਮ , ਅਮਰ ਸਿੰਘ ਮੁਨੀਮ ,ਹਰਜਿੰਦਰ ਸਿੰਘ , ਸੰਦੀਪ ਸਿੰਘ ਮੁਨੀਮ , ਦੀਪਕ ਸਿੰਘ ਦੀਪੂ , ਗੁਰਪ੍ਰੀਤ ਸਿੰਘ , ਗੁਰਮਿੰਦਰ ਸਿੰਘ ਜਲੰਧਰ, ਬਿੰਦਰ ਸਿੰਘ, ਵਿਕਰਮ ਸਿੰਘ ਵਿੱਕੀ ਤੇ ਹੋਰਨਾਂ ਸ਼ਿਰਕਤ ਕੀਤੀ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly