ਪਟਿਆਲਾ (ਸਮਾਜ ਵੀਕਲੀ): ਮੰਗਾਂ ਦੀ ਪੂਰਤੀ ਲਈ ਹਜ਼ਾਰਾਂ ਜੇਈਜ਼ ਤੇ ਏਈਜ਼ ਸਮੇਤ ਪਦਉਨਤ ਐੱਸਡੀਓਜ਼ ਤੇ ਐਕਸੀਅਨਜ਼ ਵੱਲੋਂ ਅੱਜ ਲਗਾਤਾਰ ਤੀਜੇ ਦਿਨ ਹੜਤਾਲ ਕੀਤੀ ਗਈ। ਉਂਜ ਸਰਕਾਰ ਨੂੰ ਪੰਦਰਾਂ ਦਿਨਾਂ ਦਾ ਅਲਟੀਮੇਟਮ ਦਿੰਦਿਆਂ, ਫੇਰ ਵੀ ਮੰਗਾਂ ਦੀ ਪੂਰਤੀ ਨਾ ਹੋਣ ’ਤੇ 8 ਸਤੰਬਰ ਨੂੰ ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਗਿਆ। ‘ਕੌਂਸਲ ਆਫ਼ ਡਿਪਲੋਮਾ ਇੰਜੀਨੀਅਰ ਪੰਜਾਬ’ ਦੇ ਸੱਦੇ ’ਤੇ ਕੀਤੀ ਤਿੰਨ ਰੋਜ਼ਾ ਹੜਤਾਲ਼ ਦੀ ਅਗਵਾਈ ਜਥੇਬੰਦੀ ਦੇ ਸੂਬਾਈ ਚੇਅਰਮੈਨ ਸੁਖਮਿੰਦਰ ਲਵਲੀ ਨੇ ਕੀਤੀ। ਐੱਸਡੀਓ ਰਾਮਤੇਜ ਸਿੰਘ ਅਤੇ ਵਿਨੋਦ ਉੱਪਲ ਨੇ ਦੱਸਿਆ ਕਿ ਮੰਗ ਪੱਤਰ ਭੇਜ ਕੇ ਪੇਅ ਕਮਿਸ਼ਨ ਵਿੱਚ ਸੋਧਾਂ ਤੇ ਪੈਟਰੋਲ ਅਲਾਊਂਸ ਦੀ ਬਹਾਲੀ ਸਮੇਤ ਹੋਰ ਮੰਗਾਂ ਦੀ ਪੂਰਤੀ ’ਤੇ ਜ਼ੋਰ ਦਿੱਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly